ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ

ਅਜਨਾਲਾ, 26 ਅਕਤੂਬਰ (ਨਿਊਜ਼ ਪੰਜਾਬ) – ਅਜਨਾਲਾ ਦੇ ਬਾਹਰੀ ਪਿੰਡ ਸੂਰੇਪੁਰ (ਇਬਰਾਹਿਮਪੁਰਾ) ਵਿਖੇ ਖੇਤਾਂ ਵਿਚ ਕੰਮ ਕਰਦੇ ਸਮੇਂ ਇਕ ਕਿਸਾਨ ਨੂੰ ਸੱਪ ਲੜਨ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਅਜਨਾਲਾ ਵਿਖੇ ਮ੍ਰਿਤਕ ਕਿਸਾਨ ਦੇ ਭਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਆਪ ਹੀ ਝੋਨਾਂ ਕੱਟਿਆ ਸੀ ਤੇ ਜਦੋਂ ਉਹ ਝੋਨਾਂ ਝਾੜ ਰਿਹਾ ਸੀ ਤਾਂ ਢੇਰੀ ਦੇ ਥੱਲਿਓਂ ਇਕ ਦਮ ਜ਼ਹਿਰੀਲੇ ਸੱਪ ਨੇ ਉਸ ਦੇ ਅੰਗੂਠੇ ‘ਤੇ ਕੱਟ ਦਿੱਤਾ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।