ਦਸਵੀ ਅਤੇ ਬਾਰਵੀ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ 26 ਅਕਤੂਬਰ ਤੋਂ 17 ਨਵੰਬਰ ਤੱਕ

ਨਿਊਜ਼ ਪੰਜਾਬ
ਮੋਗਾ, 24 ਅਕਤੂਬਰ  –
ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ ਮੋਹਾਲੀ ਦੇ ਹੁਕਮਾਂ ਤਹਿਤ ਦਸਵੀ ਅਤੇ ਬਾਰਵੀ ਸ਼੍ਰੇਣੀ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਮਿਤੀ 26 ਅਕਤੂਬਰ 2020 ਤੋਂ 17 ਨਵੰਬਰ 2020 ਤੱਕ ਸਵੇਰੇ 11 ਵਜੇ ਤੋਂ 2:15 ਵਜੇ ਤੱਕ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਸਥਾਪਿਤ ਕੀਤੇ ਗਏ 9 ਪ੍ਰੀਖਿਆ ਕੇਦਰਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਦਸਵੀ ਅਤੇ ਬਾਰਵੀ  ਸ਼੍ਰੇਣੀ ਦੀਆਂ ਪ੍ਰੀਖਿਆਵਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹੇ ਵਿੱਚ ਇਹਨਾਂ 9 ਪ੍ਰੀਖਿਆ ਕੇਦਰਾਂ ਵਿੱਚ ਕੋਡ ਨੰਬਰ 52510 ਜਵਾਹਰ ਸਿੰਘ ਵਾਲਾ ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮੋਗਾ, 52750 ਧਰਮਕੋਟ 2 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ, ਮੋਗਾ, 52800 ਨਿਹਾਲ ਸਿੰਘ ਵਾਲਾ 1 ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਮੋਗਾ, 52940 ਬਾਘਾਪੁਰਾਣਾ 2 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਮੋਗਾ, 53170 ਮੋਗਾ 1 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ, 53200 ਮੋਗਾ 2 ਆਰੀਆ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ , ਮੋਗਾ, 53560 ਬਾਘਾਪੁਰਾਣਾ 5 ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮੋਗਾ, 53580 ਧਰਮਕੋਟ 6 ਏ.ਡੀ. ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਮੋਗਾ ਅਤੇ 53790 ਭੀਮ ਨਗਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੀਮ ਨਗਰ ਮੋਗਾ ਸ਼ਾਮਿਲ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਇਨਾਂ ਪ੍ਰੀਖਿਆ ਕੇਦਰਾਂ ਤੇ ਅਨੁਸ਼ਾਸ਼ਨ ਬਣਾਈ ਰੱਖਣ ਲਈ ਸੀ.ਪੀ.ਆਰ.ਸੀ. ਦੀ ਦਫ਼ਾ 144 ਲਗਾਉਣੀ ਵੀ ਲਾਜ਼ਮੀ ਹੈ, ਇਸ ਲਈ ਬੋਰਡ ਵੱਲੋਂ ਤਹਿਸੀਲ ਜ਼ਿਲ੍ਹਾ ਮੋਗਾ ਅੰਦਰ ਉਪਰੋਕਤ ਸਥਾਪਿਤ 9 ਪ੍ਰੀਖਿਆ ਕੇਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ਼ ਤੋਂ ਬਿਨਾਂ ਆਮ ਲੋਕਾਂ ਦੇ ਇਕੱਠ ਹੋਣ ਤੇ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ।ਇਹ ਹੁਕਮ ਉਪਰੋਕਤ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਇਹਨਾਂ ਪ੍ਰੀਖਿਆਵਾਂ ਦੇ ਖਤਮ ਹੋਣ ਤੱਕ ਲਾਗੂ ਰਹੇਗਾ।