ਭਾਜਪਾ ਆਗੂ ਗ੍ਰਿਫ਼ਤਾਰੀ ਦੇ ਵਿਰੋਧ ‘ਚ ਸਰਕਟ ਹਾਊਸ ‘ਚ ਧਰਨੇ ‘ਤੇ ਬੈਠੇ

ਜਲੰਧਰ, 22 ਅਕਤੂਬਰ (ਨਿਊਜ਼ ਪੰਜਾਬ)- ਜਲੰਧਰ ਦੇ ਸੂਰਿਆ ਐਨਕਲੇਵ ‘ਚ ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਸ਼ੁਰੂ ਹੋਣ ‘ਤੇ ਪੁਲਿਸ ਅਤੇ ਭਾਜਪਾ ਆਗੂਆਂ ਤੇ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋਣ ‘ਤੇ ਪੁਲਿਸ ਨੇ ਭਾਜਪਾ ਆਗੂਆਂ ਨੂੰ ਹਿਰਾਸਤ ‘ਚ ਲਿਆ। ਇਸ ਗ੍ਰਿਫ਼ਤਾਰੀ ਦੇ ਵਿਰੋਧ ‘ਚ ਭਾਜਪਾ ਆਗੂ ਸਰਕਟ ਹਾਊਸ ‘ਚ ਧਰਨੇ ‘ਤੇ ਬੈਠ ਗਏ ਹਨ।