ਭਾਰਤ ਨੇ ਕੀਤਾ ਘਾਤਕ ‘ਨਾਗ’ ਐਂਟੀ ਟੈਂਕ ਗਾਈਡਡ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 22 ਅਕਤੂਬਰ (ਨਿਊਜ਼ ਪੰਜਾਬ)- ਭਾਰਤ ਨੇ ਅੱਜ ਸਵੇਰੇ ਸੁਰੱਖਿਆ ਦ੍ਰਿਸ਼ਟੀ ਤੋਂ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਵਲੋਂ ਰਾਜਸਥਾਨ ਦੇ ਪੋਖਰਣ ‘ਚ ‘ਨਾਗ’ ਐਂਟੀ ਟੈਂਕ ਗਾਈਡਡ ਮਿਜ਼ਾਈਲ ਦੇ ਆਖ਼ਰੀ ਪੜਾਅ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਮਿਜ਼ਾਈਲ ਦਾ ਟੈਸਟ ਵਾਰਹੈੱਡ ‘ਤੇ ਕੀਤਾ ਗਿਆ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਬਣਾਈ ਗਈ ਇਸ ਦੇਸੀ ਮਿਜ਼ਾਈਲ ਦਾ ਪ੍ਰੀਖਣ ਪੋਖਰਣ ‘ਚ ਅੱਜ ਸਵੇਰੇ 6.45 ਵਜੇ ਕਤਾ ਗਿਆ।