ਆਏਸ਼ਰ ਆਟੋਮੋਬਾਈਲ ਕੰਪਨੀ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ
ਜੈਪੁਰ, 21 ਅਕਤੂਬਰ (ਨਿਊਜ਼ ਪੰਜਾਬ) : ਸ਼ਹਿਰ ਦੇ ਆਮੇਰ ਕਸਬੇ ਵਿੱਚ ਬੁੱਧਵਾਰ ਦੁਪਹਿਰ ਨੂੰ ਆਟੋਮੋਬਾਈਲ ਕੰਪਨੀ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ | ਇਥੇ ਵੱਡੀ ਗਿਣਤੀ ਵਿੱਚ ਰਾਇਲ ਐਨਫੀਲਡ ਦੇ ਕਲਪੁਰਜੇ, ਕੁੱਝ ਵਾਹਨ ਅਤੇ ਸਟਾਕ ‘ਚ ਰੱਖਿਆ ਮੈਨੂਫੈਕਚਰਿੰਗ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੇ ਤਿੰਨ ਘੰਟੇ ਬਾਅਦ ਵੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਿਆ। ਅੱਗ ਬੁਝਾਉਣ ਵਾਲੀਆਂ 20 ਤੋਂ ਵੱਧ ਗੱਡੀਆਂ ਨੇ ਲਗਾਤਾਰ ਚੱਕਰ ਲਗਾ ਕੇ ਅੱਗ ਬੁਝਾਉਣ ‘ਚ ਜੁਟੀ ਰਹੀ | ਫਾਇਰ ਅਫਸਰ ਘਨਸ਼ਿਆਮ ਦੇ ਅਨੁਸਾਰ ਜੈਪੁਰ – ਦਿੱਲੀ ਹਾਈਵੇ ਤੇ ਕੁੱਕਸ ਇੰਡਸਟਰੀਅਲ ਏਰੀਆ ‘ਚ ਆਏਸ਼ਰ ਕੰਪਨੀ ਦਾ ਗੋਦਾਮ ਹੈ | ਇਥੇ ਆਏਸ਼ਰ ਕੰਪਨੀ ਦੇ ਫੋਰ-ਵ੍ਹੀਲਰ ਦੇ ਇਲਾਵਾ ਸੈਂਕੜੇ ਦੀ ਗਿਣਤੀ ‘ਚ ਰਾਇਲ ਐਨਫੀਲਡ ਕੰਪਨੀ ਦੀ ਬਾਈਕ ਕਾਫੀ ਵੱਡੇ ਹਿੱਸੇ ਵਿੱਚ ਖੜ੍ਹੀ ਰਹਿੰਦੀ ਹੈ | ਇੱਥੇ ਇੱਕ ਵੱਡੀ ਥਾਂ ਤੇ ਪੇਂਟ ਹਾਊਸ ਬਣਿਆ ਹੋਇਆ ਸੀ | ਜਿੱਥੇ ਗੱਡੀਆਂ ਤਿਆਰ ਕੀਤੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ ਵਾਹਨਾਂ ਦੇ ਪੁਰਜ਼ੇ ਵੀ ਬਣਾਏ ਜਾਂਦੇ ਹੈ | ਇਸ ਤੋਂ ਇਲਾਵਾ ਸੈਂਕੜੇ ਦੀ ਗਿਣਤੀ ‘ਚ ਹੈਲਮੇਟ ਦੀ ਪੈਕਿੰਗ ਕਰ ਰੱਖੇ ਹੋਏ ਸਨ | ਪੇਂਟ ਹਾਊਸ ‘ਚ ਕੈਮੀਕਲ ਸਮੱਗਰੀ ਵੀ ਰੱਖੀ ਹੋਈ ਸੀ |
ਜਾਣਕਾਰੀ ਅਨੁਸਾਰ ਉਥੇ ਮੌਜੂਦ ਸਿਕਿਓਰਟੀ ਗਾਰਡ ਦੀ ਵਰਦੀ ‘ਤੇ ਆਏਸ਼ਰ ਕੰਪਨੀ ਦਾ ਇੱਕ ਆਈਡੀ ਕਾਰਡ ਸੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਆਏਸ਼ਰ ਕੰਪਨੀ ਦਾ ਕੰਮ ਪਹਿਲੇ ਬੰਦ ਹੋ ਗਿਆ ਸੀ | ਇਸ ਤੋਂ ਬਾਅਦ, ਇੱਥੇ ਕਾਫੀ ਵਕਤ ਤੋਂ ਰਾਇਲ ਐਨਫੀਲਡ ਦੀ ਮੋਟਰਸਾਈਕਲ ਤਿਆਰ ਕੀਤੀ ਜਾ ਰਹੀ ਸੀ |