ਹੁਸ਼ਿਆਰਪੁਰ ‘ਚ ਕੋਰੋਨਾ ਦੇ 106 ਹੋਰ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
ਹੁਸ਼ਿਆਰਪੁਰ, 21 ਅਕਤੂਬਰ (ਨਿਊਜ਼ ਪੰਜਾਬ)- ਜ਼ਿਲ੍ਹੇ ‘ਚ 106 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5787 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 198 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 1910 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ‘ਚ 106 ਸੈਂਪਲ ਪਾਜ਼ੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਆਏ ਸੈਂਪਲਾਂ ‘ਚੋਂ 24 ਨਵੇਂ ਅਤੇ 82 ਕੇਸ ਨੈਸ਼ਨਲ ਹੈਲਥ ਪੋਰਟਲ ਤੋਂ ਜ਼ਿਲ੍ਹੇ ਨਾਲ ਸਬੰਧਿਤ ਪ੍ਰਾਪਤ ਹੋਏ ਹਨ, ਜਦਕਿ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ।