ਐਮ.ਐਸ.ਪੀ ‘ਤੇ ਸਪਸ਼ਟ ਕੁੱਝ ਨਹੀਂ, ਰਾਜਪਾਲ ਨੇ ਅਜੇ ਬਿੱਲਾਂ ‘ਤੇ ਮੁਹਰ ਨਹੀਂ ਲਗਾਈ ਤਾਂ ਕਾਂਗਰਸੀ ਜਸ਼ਨ ਕਿਸ ਗੱਲ ਦੇ ਮਨਾ ਰਹੇ ਹਨ – ਮਜੀਠੀਆ
ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਗੱਲ ਅਜੇ ਵੀ ਉੱਤੇ ਹੀ ਖੜੀ ਹੈ, ਕਿਉਂਕਿ ਸਰਕਾਰ ਨੇ ਸਾਰਾ ਕੁੱਝ ਗੋਲਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਨੂੰ ਲੈ ਕੇ ਸਪਸ਼ਟ ਫ਼ੈਸਲਾ ਨਹੀਂ ਲਿਆ ਗਿਆ ਪਰ ਸਮਝ ਨਹੀਂ ਆ ਰਹੀ ਕਾਂਗਰਸ ਸੂਬੇ ਵਿਚ ਜਸ਼ਨ ਕਿਸ ਗੱਲ ਦੇ ਮਨਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬਿੱਲਾਂ ‘ਤੇ ਆਪਣੀ ਸਹਿਮਤੀ ਦੀ ਮੁਹਰ ਨਹੀਂ ਲਗਾਈ ਤਾਂ ਕਾਂਗਰਸ ਜਸ਼ਨ ਕਿਸ ਗੱਲ ਦੇ ਮਨਾ ਰਹੀ ਹੈ।