ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਕੀਤਾ ਐਲਾਨ
ਚੰਡੀਗੜ੍ਹ, 19 ਅਕਤੂਬਰ (ਨਿਊਜ਼ ਪੰਜਾਬ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ ਹੈ। ਇਸ ਕਮੇਟੀ ‘ਚ ਕਾਨੂੰਨ ਖੇਤਰਾਂ ਨਾਲ ਸਬੰਧਿਤ 7 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਮੈਂਬਰਾਂ ‘ਚ ਜਸਟਿਸ (ਰਿਟਾ.) ਨਿਰਮਲ ਸਿੰਘ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ (ਬਠਿੰਡਾ), ਐਡਵੋਕੇਟ ਹਰਪ੍ਰੀਤ ਸਿੰਘ ਗਰਚਾ (ਲੁਧਿਆਣਾ), ਐਡਵੋਕੇਟ ਰਾਜਬੀਰ ਸਿੰਘ (ਜਲੰਧਰ), ਐਡਵੋਕੇਟ ਅਨਿਲ ਕੁਮਾਰ ਗਰਗ (ਸੰਗਰੂਰ), ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ (ਬਰਨਾਲਾ) ਅਤੇ ਐਡਵੋਕੇਟ ਦਲਜੀਤ ਸਿੰਘ ਬੈਨੀਪਾਲ ਖੰਨਾ (ਲੁਧਿਆਣਾ) ਸ਼ਾਮਿਲ ਹਨ।