ਲਦਾਖ਼ ‘ਚ ਸੁਰੱਖਿਆ ਬਲਾਂ ਨੇ ਫੜਿਆ ਇਕ ਚੀਨੀ ਸੈਨਿਕ

ਨਵੀਂ ਦਿੱਲੀ, 19 ਅਕਤੂਬਰ (ਨਿਊਜ਼ ਪੰਜਾਬ)- ਲਦਾਖ਼ ‘ਚ ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅੱਜ ਇੱਥੇ ਸਰਹੱਦ ਨੇੜੇ ਸੁਰੱਖਿਆ ਬਲਾਂ ਨੇ ਇਕ ਚੀਨੀ ਸੈਨਿਕ ਫੜਿਆ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ  ਇਸ ਸੈਨਿਕ ਨੂੰ ਚੁਮਾਰ-ਡੈਮਚੋਕ ਇਲਾਕੇ ‘ਚ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੈਨਿਕ ਅਨਜਾਣੇ ‘ਚ ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਹੋ ਸਕਦਾ ਹੈ।