ਖੇਤੀ ਕਾਨੂੰਨਾਂ ਵਿਰੁੱਧ ਲਿਆਂਦੇ ਜਾਣ ਵਾਲੇ ਖਰੜੇ ਦੇ ਨੁਕਤਿਆਂ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ- ਸੁਖਜਿੰਦਰ ਰੰਧਾਵਾ
ਚੰਡੀਗੜ੍ਹ, 19 ਅਕਤੂਬਰ (ਨਿਊਜ਼ ਪੰਜਾਬ)- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨਾਲ ਸਾਰੇ ਨੁਕਤੇ ਸਾਂਝੇ ਕਰ ਲਏ ਗਏ ਹਨ, ਜੋ ਭਲਕੇ ਵਿਧਾਨ ਸਭਾ ‘ਚ ਲਿਆਂਦੇ ਜਾ ਰਹੇ ਖਰੜੇ ‘ਚ ਪੇਸ਼ ਕੀਤੇ ਜਾਣੇ ਹਨ ਅਤੇ ਕਿਸਾਨਾਂ ਨੇ ਆਪਣੀ ਸਹਿਮਤੀ ਵੀ ਜਤਾ ਦਿੱਤੀ ਹੈ। ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਸਾਰੀ ਜਾਣਕਾਰੀ ਦੇਣ ਮਗਰੋਂ ਇਹ ਗੱਲ ਵੀ ਯਕੀਨੀ ਬਣਾ ਦਿੱਤੀ ਗਈ ਹੈ ਕਿ ਕੱਲ੍ਹ ਲਿਆਂਦੇ ਜਾਣ ਵਾਲਾ ਖਰੜਾ ਕਿਸਾਨਾਂ ਦੇ ਹਿੱਤ ‘ਚ ਹੀ ਹੋਵੇਗਾ।