ਰਾਜਾਸਾਂਸੀ : ਕੈਬਨਿਟ ਮੰਤਰੀ ਸਰਕਾਰੀਆ ਦੀ ਅਗਵਾਈ ਹੇਠ ‘ਸਮਾਰਟ ਵਿਲੇਜ’ ਮੁਹਿੰਮ ਦੀ ਸ਼ੁਰੂਆਤ
ਰਾਜਾਸਾਂਸੀ, 17 (ਨਿਊਜ਼ ਪੰਜਾਬ)- ਸਥਾਨਕ ਨਗਰ ਪੰਚਾਇਤ ਵਿਖੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ ‘ਚ ‘ਸਮਾਰਟ ਵਿਲੇਜ’ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ। ਇਸ ਮੁਹਿੰਮ ਦੀ ਸ਼ੁਰੂਆਤ ਵਰਚੂਅਲ ਮੀਟਿੰਗ ਰਾਹੀਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੀਤੀ। ਇਸ ਮੀਟਿੰਗ ‘ਚ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ, ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਇੰਦਰਪਾਲ ਸਿੰਘ ਲਾਲੀ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।