ਚੱਕੀ ਪੁਲ ਹੇਠਾਂ ਵਹਿੰਦੇ ਪਾਣੀ ‘ਚੋਂ ਮਿਲੀਆਂ ਦੋ ਲਾਸ਼ਾਂ

ਡਮਟਾਲ, 17 ਅਕਤੂਬਰ (ਨਿਊਜ਼ ਪੰਜਾਬ)- ਥਾਣਾ ਡਮਟਾਲ ਅਧੀਨ ਆਉਂਦੇ ਚੱਕੀ ਪੁਲ ਦੇ ਹੇਠਾਂ ਵਹਿੰਦੇ ਪਾਣੀ ‘ਚੋਂ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹੈ। ਇਸ ਬਾਰੇ ‘ਚ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਮਟਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਲਈ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਡਮਟਾਲ ਦੇ ਇੰਚਾਰਜ ਹਰੀਸ਼ ਗੁਲੇਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਦੌਰੀਆ ਨੇੜੇ ਚੱਕੀ ਪੁਲ ਹੇਠਾਂ ਇਕ ਮਰਦ ਅਤੇ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹਨ, ਜਿਨ੍ਹਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।