ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਮੇਰੇ ‘ਤੇ ਹੋਏ ਹਮਲੇ ਦਾ ਠੀਕਰਾ ਕਿਸਾਨਾਂ ਸਿਰ ਭੰਨਣਾ ਚਾਹੁੰਦੀ ਹੈ- ਅਸ਼ਵਨੀ ਸ਼ਰਮਾ
ਪਠਾਨਕੋਟ, 15 ਅਕਤੂਬਰ (ਨਿਊਜ਼ ਪੰਜਾਬ)- ਸੂਬੇ ਦੀ ਕੈਪਟਨ ਸਰਕਾਰ ਮੇਰੇ ‘ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਬਚਾ ਕੇ ਇਸ ਦਾ ਠੀਕਰਾ ਕਿਸਾਨਾਂ ਦੇ ਸਿਰ ਭੰਨਣਾ ਚਾਹੁੰਦੀ ਹੈ, ਜਦਕਿ ਜਲੰਧਰ ਤੋਂ ਹੀ ਕੁਝ ਲੋਕ ਗੱਡੀਆਂ ਰਾਹੀਂ ਪਿੱਛਾ ਕਰ ਰਹੇ ਸਨ ਅਤੇ ਫੇਸਬੁੱਕ ‘ਤੇ ਲਾਈਵ ਹੋ ਕੇ ਮੇਰੀ ਲੋਕੇਸ਼ਨ ਦੱਸ ਰਹੇ ਹਨ ਤੇ ਟੋਲ ਬੈਰੀਅਰ ‘ਤੇ ਆ ਕੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇਹ ਗੱਲ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀ. ਜੀ. ਪੀ. ਝੂਠ ਬੋਲ ਰਹੇ ਹਨ, ਜਦਕਿ ਡੀ. ਜੀ. ਪੀ. ਨੇ ਉਨ੍ਹਾਂ ਦਾ ਹਾਲ ਤੱਕ ਨਾ ਪੁੱਛਿਆ।