ਸੁਪਰੀਮ ਕੋਰਟ ਨੇ ਅਰਨਬ ਗੋਸਵਾਮੀ ਨੂੰ ਬੰਬੇ ਹਾਈਕੋਰਟ ਜਾਣ ਲਈ ਕਿਹਾ
ਨਵੀਂ ਦਿੱਲੀ, 15 ਅਕਤੂਬਰ (ਨਿਊਜ਼ ਪੰਜਾਬ)- ਟੀ.ਆਰ.ਪੀ. ਘੁਟਾਲੇ ਮਾਮਲੇ ਵਿਚ ਬਦਨਾਮ ਹੋਏ ਰਿਪਬਲਿਕ ਟੀਵੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਟੀਵੀ ਚੈਨਲ ਨੂੰ ਬੰਬੇ ਹਾਈਕੋਰਟ ਜਾਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ‘ਚ ਮੁੰਬਈ ਪੁਲਿਸ ਖਿਲਾਫ ਇਹ ਪਟੀਸ਼ਨ ਆਊਟਲਾਇਰ ਮੀਡੀਆ ਪ੍ਰਾਈਵੇਟ ਲਿਮਟਿਡ ਤੇ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੇ ਦਾਖਲ ਕੀਤੀ ਸੀ।