ਕਿਸਾਨਾਂ ਦੇ ਬੱਚਿਆ ਨੇ ਵੀ ਸੰਘਰਸ਼ੀ ਪਿੜ੍ਹ ਮੱਲੇ

ਬੁਢਲਾਡਾ (ਮਾਨਸਾ), 15 ਅਕਤੂਬਰ (ਨਿਊਜ਼ ਪੰਜਾਬ) – ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਆਪਣੇ ਘਰ-ਬਾਰ ਤਿਆਗ ਕੇ ਸੜਕਾਂ ਤੇ ਉਤਰੇ ਕਿਸਾਨ ਮਰਦ-ਔਰਤਾਂ ਤੋਂ ਇਲਾਵਾ ਹੁਣ ਉਨ੍ਹਾਂ ਦੇ ਬੱਚਿਆ ਨੇ ਵੀ ਇੰਨਾ ਸੰਘਰਸ਼ਾਂ ਦੇ ਪਿੜ੍ਹ ਮੱਲ ਲਏ ਹਨ। ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬੀਤੇ ਕੱਲ੍ਹ ਤੋਂ ਸਥਾਨਕ ਰਾਇਲ ਸਿਟੀ ਸਥਿਤ ਭਾਜਪਾ ਮੰਡਲ ਬੁਢਲਾਡਾ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੇ ਨਿਵਾਸ ਸਥਾਨ ਅੱਗੇ ਸ਼ੁਰੂ ਕੀਤੇ ਰੋਸ ਧਰਨੇ ‘ਚ ਪੁੱਜੇ।