ਦਿੱਲੀ ਵਿਚ ਅੱਜ ਤੋਂ ਨਹੀਂ ਚੱਲਣਗੇ ਡੀਜ਼ਲ-ਪੈਟਰੋਲ ਵਾਲੇ ਜੈੱਨਰੇਟਰ

ਨਵੀਂ ਦਿੱਲੀ, 15 ਅਕਤੂਬਰ (ਨਿਊਜ਼ ਪੰਜਾਬ)- ਦਿੱਲੀ ਵਿਚ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਨਿਰਮਾਣ ਤੇ ਢਾਹੁਣ ਸਥਾਨਾਂ ‘ਤੇ ਨਿਯਮਾਂ ‘ਚ ਬਦਲਾਅ ਮਗਰੋਂ ਹੁਣ ਦਿੱਲੀ ਸਰਕਾਰ ਨੇ ਪੈਟਰੋਲ, ਕੈਰੋਸੀਨ ਤੇ ਡੀਜ਼ਲ ਵਾਲੇ ਸਾਰੇ ਜੈੱਨਰੇਟਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।