ਬੀ.ਐਸ.ਐਫ. ਨੇ ਸਰਹੱਦ ਤੋਂ ਬਰਾਮਦ ਕੀਤੇ 5 ਪੈਕਟ ਹੈਰੋਇਨ

ਖੇਮਕਰਨ, 15 ਅਕਤੂਬਰ (ਨਿਊਜ਼ ਪੰਜਾਬ) – ਖੇਮਕਰਨ ਦੇ ਸਰਹੱਦੀ ਖੇਤਰ ਅੰਦਰ ਬੀਤੀ ਰਾਤ ਬੀ.ਐਸ.ਐਫ ਦੀ 14 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਪਿੰਡ ਕਲਸ ਅਧੀਨ ਕੰਡਿਆਲੀ ਤਾਰ ਦੇ ਪਾਰ ਪਿੱਲਰ ਨੰਬਰ 151/12-13 ਨਜ਼ਦੀਕ ਤੋਂ ਪਾਕਿਸਤਾਨੀ ਤਸਕਰਾਂ ਵੱਲੋਂ ਛੁਪਾ ਕੇ 5 ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਬੀ.ਐਸ.ਐਫ ਵੱਲੋਂ ਸ਼ੱਕ ਦੇ ਅਧਾਰ ‘ਤੇ ਕੀਤੇ ਗਏ ਸਰਚ ਅਭਿਆਨ ਦੌਰਾਨ ਮਿਲੀ ਸਫਲਤਾ ਉਪਰੰਤ ਛਾਣਬੀਣ ਕੀਤੀ ਜਾ ਰਹੀ ਹੈ।