ਵੱਡਾ ਪੱਥਰ ਡਿੱਗਣ ਕਾਰਨ ਦੋ ਮਹੀਨਿਆਂ ਦੇ ਬੱਚੇ ਸਮੇਤ 9 ਲੋਕਾਂ ਦੀ ਮੌਤ

ਹੈਦਰਾਬਾਦ, 14 ਅਕਤੂਬਰ (ਨਿਊਜ਼ ਪੰਜਾਬ)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਮੰਗਲਵਾਰ ਦੇਰ ਰਾਤ ਵੱਡਾ ਹਾਦਸਾ ਵਾਪਰ ਗਿਆ। ਬਦਲਾਗੁਡਾ ਇਲਾਕੇ ਵਿਚ ਤੇਜ਼ ਮੀਂਹ ਕਾਰਨ ਇਕ ਵੱਡਾ ਪੱਥਰ ਇਕ ਮਕਾਨ ‘ਤੇ ਡਿਗ ਗਿਆ। ਜਿਸ ਵਿਚ ਮੌਕੇ ‘ਤੇ ਹੀ ਦੋ ਮਹੀਨਿਆਂ ਦੇ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ ਹਨ।