ਸਰਕਾਰੀ ਮਹਿਕਮਿਆਂ ‘ਚ ਬੀ.ਐਸ.ਐਨ.ਐਲ. ਤੇ ਐਮ.ਟੀ.ਐਨ.ਐਲ ਦੀ ਵਰਤੋਂ ਹੋਈ ਲਾਜ਼ਮੀ

ਨਵੀਂ ਦਿੱਲੀ, 14 ਅਕਤੂਬਰ (ਨਿਊਜ਼ ਪੰਜਾਬ)- ਖਸਤਾ ਹਾਲ ਸਰਕਾਰੀ ਟੈਲੀਕਾਮ ਕੰਪਨੀਆਂ ਬੀ.ਐਸ.ਐਨ.ਐਲ ਤੇ ਐਮ.ਟੀ.ਐਨ.ਐਲ. ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਾਰੇ ਮੰਤਰਾਲਿਆਂ, ਸਰਕਾਰੀ ਵਿਭਾਗਾਂ ਤੇ ਪਬਲਿਕ ਸੈਕਟਰ ਯੂਨਿਟਸ ਅਰਥਾਤ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਭਾਰਤ ਸੰਚਾਰ ਨਿਗਮ ਲਿਮਟਿਡ ਤੇ ਮਹਾਂਨਗਰ ਟੈਲੀਫ਼ੋਨ ਨਿਗਮ ਲਿਮਟਿਡ ਦੀ ਟੈਲੀਕਾਮ ਸੇਵਾਵਾਂ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਟੈਲੀਕਾਮ ਡਿਪਾਰਟਮੈਂਟ ਵੱਲੋਂ ਇਕ ਮੈਮੋਰੈਂਡਮ ‘ਚ ਇਹ ਗੱਲ ਕਹੀ ਗਈ ਹੈ।