ਪਸ਼ੂਆਂ ਨਾਲ ਲੱਦੇ ਛੋਟੇ ਹਾਥੀ ਹੇਠਾਂ ਆਈ 5 ਸਾਲਾ ਬੱਚੀ ਦੀ ਮੌਤ

ਠੱਠੀ ਭਾਈ (ਮੋਗਾ), 13 ਅਕਤੂਬਰ (ਨਿਊਜ਼ ਪੰਜਾਬ)- ਥਾਣਾ ਸਮਾਲਸਰ ਹੇਠਲੇ ਪਿੰਡ ਠੱਠੀ ਭਾਈ ਵਿਖੇ ਇਕ ਪੰਜ ਸਾਲਾ ਬੱਚੀ ਪਸ਼ੂਆਂ ਨਾਲ ਲੱਦੇ ਛੋਟੇ ਹਾਥੀ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।