ਯੂਪੀ ‘ਚ ਤਿੰਨ ਦਲਿਤ ਭੈਣਾਂ ‘ਤੇ ਸੁੱਟਿਆ ਤੇਜ਼ਾਬ
ਗੌਂਡਾ, 13 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਘਿਨਾਉਣੇ ਅਪਰਾਧਾਂ ਦਾ ਗੜ੍ਹ ਬਣ ਚੁੱਕਾ ਹੈ। ਜਬਰ ਜਨਾਹ ਦੀਆਂ ਘਟਨਾਵਾਂ ਵਿਚਕਾਰ ਸੂਬੇ ਦੇ ਗੌਂਡਾ ਵਿਚ ਤਿੰਨ ਦਲਿਤ ਭੈਣਾਂ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ। ਇਹ ਘਟਨਾ ਸੋਮਵਾਰ ਰਾਤ ਦੀ ਦੱਸੀ ਗਈ ਹੈ। ਤਿੰਨੋਂ ਭੈਣਾਂ ਨਾਬਾਲਗ ਹਨ। ਜਿਨ੍ਹਾਂ ਦਾ ਇਲਾਜ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਜਦੋਂ ਇਹ ਭੈਣਾਂ ਸੌਂ ਰਹੀਆਂ ਸਨ ਤਾਂ ਇਨ੍ਹਾਂ ‘ਤੇ ਇਹ ਹਮਲਾ ਹੋਇਆ। ਇਕ ਲੜਕੀ ਦੀ ਹਾਲਤ ਗੰਭੀਰ ਹੈ, ਜਿਸ ਦੇ ਚਿਹਰੇ ‘ਤੇ ਤੇਜ਼ਾਬ ਪਿਆ ਹੈ।