ਪਠਾਨਕੋਟ ਤੋਂ ਵਿਧਾਇਕ ਅਮਿਤ ਵਿੱਜ ਨੂੰ ਸਦਮਾ, ਪਿਤਾ ਅਨਿਲ ਵਿੱਜ ਦਾ ਦਿਹਾਂਤ

ਪਠਾਨਕੋਟ, 13 ਅਕਤੂਬਰ (ਨਿਊਜ਼ ਪੰਜਾਬ) – ਅੱਜ ਅਨਿਲ ਵਿੱਜ ਸੀਨੀਅਰ ਕਾਂਗਰਸੀ ਲੀਡਰ , ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਦਿਹਾਂਤ ਹੋ ਗਿਆ ਹੈ। ਉਹ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਦੇ ਪਿਤਾ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਮਿਤ ਵਿੱਜ ਅਤੇ ਅਸੀਸ ਵਿੱਜ ਉਨ੍ਹਾਂ ਦੇ ਦੋਵੇਂ ਪੁੱਤਰਾਂ ਨਾਲ ਅਫ਼ਸੋਸ ਕਰਨ ਵਾਲਿਆ ਦਾ ਤਾਂਤਾ ਲੱਗ ਗਿਆ। ਅਨਿਲ ਵਿੱਜ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਸਿਵਲ ਹਸਪਤਾਲ ਦੇ ਸਾਹਮਣੇ ਵਾਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾ ਰਿਹਾ ਹੈ।