ਕੋਵਿਡ-19 ਦੀ ਵੈਕਸੀਨ ਬਣਾਉਣ ‘ਚ ਲੱਗੀ ਨਾਮਵਰ ਕੰਪਨੀ ਨੂੰ ਰੋਕਣੀ ਪਈ ਅਜ਼ਮਾਇਸ਼

ਵਾਸ਼ਿੰਗਟਨ, 13 ਅਕਤੂਬਰ (ਨਿਊਜ਼ ਪੰਜਾਬ)- ਕੋਰੋਨਾ ਵੈਕਸੀਨ ਵਿਕਸਤ ਕਰਨ ਦੇ ਮਾਮਲੇ ਵਿਚ ਕਈ ਵੱਡੀਆਂ ਕੰਪਨੀਆਂ ਲੱਗੀਆਂ ਹੋਈਆਂ ਹਨ ਪਰੰਤੂ ਇਸ ਵਿਚਕਾਰ ਅਮਰੀਕਾ ਦੀ ਪ੍ਰਸਿੱਧ ਕੰਪਨੀ ਜਾਨਸਨ ਐਂਡ ਜਾਨਸਨ ਨੇ ਫਿਲਹਾਲ ਆਪਣੀ ਕੋਰੋਨਾ ਵੈਕਸੀਨ ਦਾ ਟਰਾਇਲ ਰੋਕ ਦਿੱਤਾ ਹੈ। ਕਿਉਂਕਿ ਟਰਾਇਲ ਵਿਚ ਹਿੱਸਾ ਲੈ ਰਹੇ ਸ਼ਖ਼ਸ ਨੂੰ ਇਸ ਦੌਰਾਨ ਕੋਈ ਬਿਮਾਰੀ ਹੋਣ ਦੇ ਚੱਲਦਿਆਂ ਕੰਪਨੀ ਨੂੰ ਇਹ ਟਰਾਇਲ ਰੋਕਣਾ ਪਿਆ ਹੈ।