ਸਰਦਾਰ ਅੰਗਦ ਸਿੰਘ ਆਹੂਜਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 13 ਅਕਤੂਬਰ ਨੂੰ – ਵੇਖੋ / ਪੜ੍ਹੋ ਨਿਊਜ਼ ਪੰਜਾਬ ਦਾ ਵਿਸ਼ੇਸ਼ ਅੰਕ

====  News Punjab net-5

 ਬਿੱਗ ਬੇਨ ਐਕਸੋਪਰਟ ਦੇ ਐਮ.ਡੀ. ਸਰਦਾਰ ਅੰਗਦ ਸਿੰਘ ਆਹੂਜਾ ਦੀ 13 ਅਕਤੂਬਰ ਨੂੰ ਅੰਤਿਮ ਅਰਦਾਸ ‘ਤੇ ਨਿਊਜ਼ ਪੰਜਾਬ ਦਾ ਵਿਸ਼ੇਸ਼ ਸ਼ਰਧਾਂਜਲੀ ਅੰਕ ਵੇਖਣ / ਪੜ੍ਹਣ ਲਈ ਇਸ ਲਿੰਕ ਨੂੰ ਟੱਚ ਕਰੋ ਜੀ             News Punjab net-5

 

ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਕੇ ਸਭ ਨੂੰ ਛੱਡ ਕੇ ਤੁਰ ਗਿਆ ਬਹੁਪੱਖੀ ਸਖ਼ੀਅਤ ਦਾ ਮਾਲਕ ਅੰਗਦ ਸਿੰਘ ਆਹੂਜਾ

News Punjab net-5

ਲੁਧਿਆਣਾ – ਕਿਸੇ ਨੇ ਵੀ ਇੱਹ ਨਹੀਂ ਸੋਚਿਆ ਸੀ ਕਿ ਇੱਕ ਹੱਸਦਾ ਖੇਡਦਾ ਨੌਜਵਾਨ ਸਰਦਾਰ ਜੁਗਿੰਦਰ ਸਿੰਘ ਜੀ ਦਾ ਪੋਤਰਾ , ਸ੍ਰ. ਤੇਜਵਿੰਦਰ ਸਿੰਘ ਦਾ ਹੋਣਹਾਰ ਸਪੁੱਤਰ ਅਤੇ ਸਨਅਤੀ ਆਗੂ ਸ੍ਰ. ਉਪਕਾਰ ਸਿੰਘ ਅਹੂਜਾ ਦਾ ਜਵਾਈ ਕਾਕਾ ਅੰਗਦ ਸਿੰਘ ਅਹੂਜਾ ਪਰਿਵਾਰ ਅਤੇ ਸਨੇਹੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਵੇਗਾ | ਸੰਸਾਰ ਵਿਚ ਬਹੁਤ ਘੱਟ ਇਨਸਾਨ ਅਜਿਹੇ ਹੁੰਦੇ ਹਨ ਜੋ ਸਮਾਜ ਵਿਚ ਵਿਚਰਨ, ਸੁਭਾਅ, ਲਿਆਕਤ ਤੇ ਨਿੱਘੇ ਸੁਭਾਅ ਕਰਕੇ ਹਰ ਵਰਗ, ਹਰ ਸਖਸ਼ੀਅਤ ਤੇ ਹਰ ਕਿਸੇ ਨੂੰ ਪਲ ਵਿਚ ਹੀ ਆਪਣਾ ਬਣਾ ਲੈਣ ਦਾ ਹੁਨਰ ਰੱਖਦੇ ਹਨ। ਬਿੱਗ ਬੇਨ ਐਕਸੋਪਰਟ ਦੇ ਐਮ.ਡੀ. ਅੰਗਦ ਸਿੰਘ ਬਿੱਗ ਬੇਨ ਵੀ ਅਜਿਹੀ ਹੀ ਸਖਸ਼ੀਅਤ ਦੇ ਮਾਲਕ ਸਨ। ਜਿਨ੍ਹਾਂ ਨੇ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਕੇ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਦੇ ਘਰ ਵਾਲੇ, ਰਿਸ਼ਤੇਦਾਰ, ਸਨੇਹੀ, ਦੋਸਤ ਤੇ ਹੋਰ ਉਨ ਨੂੰ ਯਾਦ ਕਰਕੇ ਮਾਯੂਸ ਹੋਏ ਪਏ ਹਨ ਅਤੇ ਉਹ ਸਵ:ਅੰਗਦ ਸਿੰਘ ਦੇ ਅਚਾਨਕ ਅਲਵਿਦਾ ਆਖਣ ਦਾ ਦਰਦ ਬੜੀ ਮੁਸ਼ਕਿਲ ਨਾਲ ਸਹਿਣ ਕਰ ਰਹੇ ਹਨ।
ਸਵ: ਅੰਗਦ ਸਿੰਘ ਇਕ ਸਨਅਤਕਾਰ, ਸਾਈਕਲਿਸਟ, ਸਲਾਹਕਾਰ, ਘਰੇਲੂ ਇਨਸਾਨ, ਹਰ ਕਿਸੇ ਵੀ ਸਹਾਇਤਾ ਕਰਨ ਵਾਲਾ, ਚੈਸ ਖੇਡ ਦਾ ਉੱਚ ਕੋਟੀ ਦਾ ਖਿਡਾਰੀ, ਸਮਾਜਸੇਵੀ ਤੇ ਇਕ ਨਿੱਘੇ ਸੁਭਾਅ ਵਾਲਾ ਇਨਸਾਨ ਸੀ। ਜਿਸ ਨੇ ਆਪਣੇ ਜਿਊਂਦੇ ਜੀਅ ਕਿਸੇ ਨਾਲ ਮਾੜਾ ਨਹੀਂ ਕੀਤਾ ਅਤੇ ਹਮੇਸ਼ਾਂ ਹਰ ਕਿਸੇ ਨੂੰ ਖਿੜੇ ਮੱਥੇ ਮਿਲਣਾ, ਉਸ ਦੇ ਸੁਭਾਅ ਵਿਚ ਸ਼ਾਮਿਲ ਸੀ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਪੜਨ ਸਮੇਂ ਉਹ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਸਰਵੋਤਮ ਸੀ। ਉਸ ਨੇ ਆਪਣੀ ਗ੍ਰੈਜੂਏਸ਼ਨ ਖਾਲਸਾ ਕਾਲਜ ਲੁਧਿਆਣਾ ਅਤੇ ਪੋਸਟਗ੍ਰੈਜੂਏਸ਼ਨ ਕਾਰਡਿੱਫ਼ ਯੂਨੀਵਰਸਿਟੀ ਕਾਰਡਿੱਫ਼ ਲੰਡਨ ਤੋਂ ਕੀਤੀ। ਸਵ:ਅੰਗਦ ਸਿੰਘ ਨੇ ਛੋਟੀ ਉਮਰ ਵਿਚ ਹੀ ਏਨੀਆਂ ਵੱਡੀਆਂ ਪ੍ਰਾਪਤੀਆਂ ਕੀਤੀ ਸਨ, ਕਿ ਹਰ ਕੋਈ ਉਸ ਦੇ ਕੰਮ ਕਰਨ ਤੇ ਗੱਲਬਾਤ ਦੇ ਤਰੀਕੇ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿੰਦਾ ਸੀ। ਬਿੱਗ ਬੇਨ ਸਮੂਹ ਦਾ ਨਾਮ ਸਵ:ਅੰਗਦ ਸਿੰਘ ਨੇ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚਾਉਣ ਲਈ ਆਪਣੇ ਪਿਤਾ ਤੇ ਬਿੱਗ ਬੇਨ ਸਮੂਹ ਦੇ ਸੀ.ਐਮ.ਡੀ. ਤੇਜਵਿੰਦਰ ਸਿੰਘ ਆਹੂਜਾ ਦੇ ਨਾਲ ਸਖ਼ਤ ਮਿਹਨਤ ਕੀਤੀ। ਪ੍ਰਮਾਤਮਾ ਦੀ ਕ੍ਰਿਪਾ ਨਾਲ ਸਭ ਕੁੱਝ ਹੋਣ ਦੇ ਬਾਵਜੂਦ ਉਸ ਨੇ ਕਦੇ ਵੀ ਕਿਸੇ ਗੱਲ ਦਾ ਹੰਕਾਰ ਨਹੀਂ ਕੀਤਾ ਸੀ, ਸਗੋਂ ਹਰ ਮਹੌਲ ਵਿਚ ਆਪਣੇ ਆਪ ਨੂੰ ਢਾਲ ਲੈਣਾ ਉਸ ਦੇ ਸੁਭਾਅ ਵਿਚ ਸ਼ਾਮਿਲ ਸੀ। ਜਿਹੜਾ ਵੀ ਵਿਅਕਤੀ ਉਸ ਨੂੰ ਇਕ ਵਾਰ ਮਿਲ ਲੈਂਦਾ ਸੀ, ਤਾਂ ਸਵ:ਅੰਗਦ ਸਿੰਘ ਉਸ ਨੂੰ ਆਪਣਾ ਬਣਾ ਲੈਂਦਾ ਸੀ। ਉਸ ਦੇ ਦਿਲ ਵਿਚ ਇਸ ਗੱਲ ਦੀ ਹਮੇਸ਼ਾਂ ਟੀਸ ਰਹਿੰਦੀ ਸੀ, ਕਿ ਉਹ ਆਪਣੇ ਦੇਸ਼, ਆਪਣੇ ਸੂਬੇ ਤੇ ਆਪਣੀ ਕੌਮ ਦੇ ਲਈ ਕੀ ਵੱਡਾ ਕਰੇ। ਜਿਸ ਸਮੇਂ ਭਾਰਤ ਸਰਕਾਰ ਵਲੋਂ ਸਾਈਕਲਾਂ ‘ਤੇ ਰਿਫ਼ਲੈਕਟਰ ਲਗਾਉਣ ਦਾ ਹੁਕਮ ਜਾਰੀ ਕੀਤਾ, ਤਾਂ ਭਾਰਤ ਵਿਚ ਕੋਈ ਵੀ ਕੰਪਨੀ ਰਿਫ਼ਲੈਕਟਰ ਨਹੀਂ ਬਣਾਉਂਦੀ ਸੀ। ਪਰ ਸਵ:ਅੰਗਦ ਸਿੰਘ ਆਹੂਜਾ ਨੇ ਆਪਣੇ ਪਿਤਾ ਤੇਜਵਿੰਦਰ ਸਿੰਘ ਆਹੂਜਾ ਤੇ ਛੋਟੇ ਭਰਾ ਏਕਜਾਪ ਸਿੰਘ ਆਹੂਜਾ ਦੇ ਨਾਲ ਟੀਮ ਵਾਂਗ ਕੰਮ ਕਰਕੇ ਭਾਰਤ ਵਿਚ ਪਹਿਲਾ ਰਿਫ਼ਲੈਟਰ ਬਣਾਉਣ ਵਾਲਾ ਕਾਰਖਾਨਾ ਲਗਾਇਆ। ਅੰਗਦ ਸਿੰਘ ਆਹੂਜਾ ਸੀਸੂ ਦੇ ਸੰਯੁਕਤ ਸਕੱਤਰ, ਫਿਕੋ ਦੀ ਯੰਗ ਲੀਡਰ ਫੋਰਮ ਦੇ ਉਪ ਆਗੂ, ਯੂ.ਸੀ.ਪੀ.ਐਮ.ਏ. ਦੇ ਸੀਨੀਅਰ ਮੈਂਬਰ, ਸਾਈਕਲਿੰਗ ਕਲੱਬ ਦੇ ਸਰਗਰਮ ਆਗੂ ਤੋਂ ਇਲਾਵਾ ਕਈ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਨ।
ਸਵ.ਅੰਗਦ ਸਿੰਘ ਕੁੱਝ ਦਿਨ ਪਹਿਲਾਂ ਡੇਂਗੂ ਦੀ ਬਿਮਾਰੀ ਦੇ ਨਾਲ ਪੀੜਤ ਹੋਏ ਸਨ। ਜਿਨ੍ਹਾਂ ਦਾ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ਼ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੇ ਪਿਤਾ ਤੇਜਵਿੰਦਰ ਸਿੰਘ ਆਹੂਜਾ, ਮਾਂ ਜੈਸਮੀਨ ਕੌਰ ਆਹੁਜਾ, ਪਤਨੀ ਇਕਪ੍ਰੀਤ ਕੌਰ, ਭਰਾ ਏਕਜਾਪ ਸਿੰਘ ਅਤੇ ਆਪਣੀਆਂ ਦੋ ਧੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦੇ ਸਾਹੁਰਾ ਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਡ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਉਨ੍ਹਾਂ ਦਾ ਪਰਿਵਾਰ ਵੀ ਆਪਣੇ ਹੋਣਹਾਰ ਜਵਾਈ ਅੰਗਦ ਸਿੰਘ ਆਹੂਜਾ ਦੇ ਅਲਵਿਦਾ ਆਖ ਜਾਣ ਕਰਕੇ ਗਹਿਰੇ ਸਦਮੇ ਵਿਚ ਹੈ। ਸਵ:ਅੰਗਦ ਸਿੰਘ ਆਹੁਜਾ ਨਮਿੱਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਅਕਤੂਬਰ ਦਿਨ ਮੰਗਲਵਾਰ ਬਾਅਦ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗੀ।