ਵਿਦੇਸ਼ਾਂ ਵਿਚ ਕਿੱਤਾਮੁੱਖੀ ਤੇ ਹੁਨਰਮੰਦ ਕਾਮਿਆਂ ਦੀ ਭਾਰੀ ਮੰਗ-ਰਜਿੰਦਰ ਸ਼ਰਮਾ
ਲੁਧਿਆਣਾ, 12 ਅਕਤੂਬਰ (ਨਿਊਜ਼ ਪੰਜਾਬ)-ਭਾਰਤ ਸਰਕਾਰ ਵੱਲੋਂ ਸਕਿਲ ਇੰਡੀਆ ਮੁਹਿੰਮ ਤਹਿਤ ਲੜਕੇ, ਲੜਕੀਆਂ ਲਈ ਸਵੈ-ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਪਲੰਬਰ, ਵੈਲਡਰ, ਡੀਜਲ ਮਕੈਨਿਕ, ਇਲੈਕਟ੍ਰੀਸ਼ੀਅਨ,ਡਰੈਸ ਡਿਜਾਇਨਿੰਗ, ਬਿਊਟੀ ਪਾਰਲਰ, ਕੂਕਿੰਗ, ਚਾਇਲਡ ਕੇਅਰ, ਹੇਅਰ ਐਂਡ ਸਕਿਨ ਕੇਅਰ ਆਦਿ ਕੋਰਸਾਂ ਨੂੰ ਕੀਤਾ ਜਾ ਸਕਦਾ ਹੈ ਅਤੇ ਇਹ ਕੋਰਸ ਵਿਦੇਸ਼ਾਂ ਵਿਚ ਸਥਾਪਤ ਹੋਣ ਦੇ ਇੱਛੂਕ ਵਿਦਿਆਰਥੀਆਂ ਲਈ ਵੀ ਲਾਹੇਵੰਦ ਹਨ। ਇਹ ਪ੍ਰਗਟਾਵਾ ਹਿੰਦੋਸਤਾਨ ਮੈਰੀਨ ਇਲੈਕਟ੍ਰੋਨਿਕਸ ਇੰਸਟੀਚਿਊਟ, ਮਾਣਕਵਾਲ ਦੇ ਪ੍ਰਬੰਧ ਨਿਰਦੇਸ਼ਕ ਰਜਿੰਦਰ ਕੁਮਾਰ ਸ਼ਰਮਾ ਨੇ ਕਰਦਿਆ ਕਿਹਾ ਕਿ ਜਿਵੇਂ ਕੈਨੇਡਾ ਸਰਕਾਰ ਵੱਲੋਂ ਦੁਨੀਆਂ ਭਰ ਦੇ ਹੁਨਰਮੰਦ ਕਾਮਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ, ਕਿਉਕਿ ਕੈਨੇਡਾ ਦੇ ਕਈ ਸੂਬਿਆਂ ਵਿਚ ਵੈਲਡਰ, ਪਲੰਬਰ, ਇਲੈਕਟ੍ਰੀਸ਼ੀਅਨ, ਬਿਊਟੀ ਪਾਰਲਰ, ਡਰਾਫਟਸਮੈਨ ਸਿਵਲ, ਹੈਲਥ ਸੈਨੇਟਰੀ ਇੰਸਪੈਕਟਰ, ਹੇਅਰ ਐਂਡ ਸਕਿਨ ਕੇਅਰ ਨਾਲ ਸੰਬਧਿਤ ਕਾਮਿਆਂ ਦੀ ਭਾਰੀ ਮੰਗ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਡਾਇਰੈਕਟੋਰੇਟ, ਸਥਾਨਕ ਸਰਕਾਰਾਂ ਵਿਭਾਗ ਤੋਂ ਮਾਨਤਾ ਪ੍ਰਾਪਤ ਬਾਗਬਾਨੀ ਸੁਪਰਵਾਈਜ਼ਰ ਦਾ ਕੋਰਸ ਵੀ ਕਰਵਾਇਆ ਜਾ ਰਿਹਾ ਹੈ, ਜੋ ਛੂੱਟੀ ਵਾਲੇ ਦਿਨ ਵੀ ਕੀਤਾ ਜਾ ਸਕਦਾ ਹੈ।