ਬੰਦ ਦੇ ਸੱਦੇ ‘ਤੇ ਢਿਲਵਾਂ ਸ਼ਹਿਰ ਦਾ ਬਾਜ਼ਾਰ ਪੂਰਨ ਤੌਰ ‘ਤੇ ਬੰਦ
ਢਿਲਵਾਂ, 10 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਇਕ ਲੜਕੀ ਦੀ ਜਬਰ ਜਨਾਹ ਤੋਂ ਮੌਤ ਦੇ ਮਾਮਲੇ ‘ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ‘ਤੇ ਜੀ. ਟੀ. ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਸਮੇਤ ਢਿਲਵਾਂ (ਕਪੂਰਥਲਾ) ਸ਼ਹਿਰ ਦੀਆਂ ਦੁਕਾਨਾਂ ਪੂਰਨ ਰੂਪ ‘ਚ ਬੰਦ ਹਨ। ਇਸ ਮੌਕੇ ਮਲਕੀਤ ਸਿੰਘ ਅਟਵਾਲ ਕੌਂਸਲਰ, ਦਲਬੀਰ ਸਿੰਘ ਸਾਬਕਾ ਕੌਂਸਲਰ, ਬਲਜੀਤ ਸਿੰਘ, ਜਤਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਸ਼ਾਂਤਮਈ ਤਰੀਕੇ ਨਾਲ ਮਾਰਚ ਕਰਦੇ ਹੋਏ ਬਾਜ਼ਾਰਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।