ਸੁਨੀਲ ਜਾਖੜ ਨਾਲ ਅਣਬਣ ਨੂੰ ਲੈ ਕੇ ਰਾਵਤ ਨੇ ਦਿੱਤਾ ਬਿਆਨ
ਚੰਡੀਗੜ੍ਹ, 10 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਿਚਾਲੇ ਆਈਆਂ ਅਣਬਣ ਦੀਆਂ ਖ਼ਬਰਾਂ ‘ਤੇ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਰਾਵਤ ਨੇ ਕਿਹਾ, ”ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਬਾਰੇ ਪ੍ਰਕਾਸ਼ਿਤ ਖ਼ਬਰਾਂ ਪੜ੍ਹ ਕੇ ਹੈਰਾਨ ਰਹਿ ਗਿਆ। ਮੈਨੂੰ ਪਾਰਟੀ ਦੀਆਂ ਜ਼ਿਲ੍ਹਾ ਅਤੇ ਰਾਜ ਇਕਾਈਆਂ ਦੇ ਪੁਨਰਗਠਨ ‘ਚ ਦੇਰੀ ਬਾਰੇ ਪੁੱਛਿਆ ਗਿਆ ਸੀ। ਮੈਂ ਇਸ ਸਥਿਤੀ ਨੂੰ ਜਾਇਜ਼ ਨਾ ਦੱਸਦਿਆਂ ਇਸ ਵੱਲ ਧਿਆਨ ਦੇਣ ਲਈ ਕਿਹਾ ਸੀ। ਮੈਨੂੰ ਸੂਬਾ ਪ੍ਰਧਾਨ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਮੈਂ ਉਨ੍ਹਾਂ ਦਾ ਹਵਾਲਾ ਦੇ ਕੇ ਕੁਝ ਕਿਹਾ। ਜੇ ਮੈਂ ਉਨ੍ਹਾਂ ਨੂੰ ਕਿਤੇ ਕੁਝ ਕਹਿਣਾ ਹੋਵੇ, ਮੈਂ ਉਨ੍ਹਾਂ ਨੂੰ ਸਿੱਧਾ ਕਹਿ ਸਕਦਾ ਹਾਂ, ਮੈਨੂੰ ਕਿਸੇ ਮਾਧਿਅਮ ਦੀ ਜ਼ਰੂਰਤ ਨਹੀਂ ਹੈ। ਸ੍ਰੀ ਜਾਖੜ ਜੀ ਕਾਂਗਰਸ ਦੇ ਥੰਮ ਹਨ, ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਮੈਂ ਉਨ੍ਹਾਂ ਨਾਲ ਮਿਲ ਕੇ ਸੰਗਠਨ ਦੇ ਹਰ ਪੱਧਰ ‘ਤੇ ਪਹੁੰਚਣ ਅਤੇ ਪਾਰਟੀ ਅਤੇ ਸਰਕਾਰ ਨੂੰ ਸ਼ਕਤੀ ਦੇਣ ਲਈ ਕੰਮ ਕਰ ਰਿਹਾ ਹਾਂ, ਸ਼ਬਦਾਂ ਦੀ ਗ਼ਲਤੀ ਜਾਂ ਖ਼ਬਰਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ।”