ਸਾਬਕਾ ਕੈਬਨਿਟ ਮੰਤਰੀ ਸਵ. ਮਾਸਟਰ ਜਗੀਰ ਸਿੰਘ ਖਹਿਰਾ ਖਡੂਰ ਸਾਹਿਬ ਦੀ ਧਰਮ ਪਤਨੀ ਦਾ ਦਿਹਾਂਤ
ਖਡੂਰ ਸਾਹਿਬ, 9 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵ. ਮਾਸਟਰ ਜਗੀਰ ਸਿੰਘ ਖਹਿਰਾ ਖਡੂਰ ਸਾਹਿਬ ਦੀ ਧਰਮ ਪਤਨੀ ਅਤੇ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਖਹਿਰਾ, ਰਸ਼ਪਾਲ ਸਿੰਘ ਖਹਿਰਾ ਸਾਬਕਾ ਬੀ. ਪੀ. ਈ. ਓ. ਅਤੇ ਗੁਰਦੇਵ ਸਿੰਘ ਬਿੱਟੂ ਡਾਇਰੈਕਟਰ ਪੰਜਾਬ ਖਾਦੀ ਬੋਰਡ ਤੇ ਗ੍ਰਾਮ ਉਦਯੋਗ ਬੋਰਡ ਚੰਡੀਗੜ੍ਹ ਦੇ ਸਤਿਕਾਰਯੋਗ ਮਾਤਾ ਜੀ ਪੂਰਨ ਕੌਰ ਖਹਿਰਾ (83) ਦਾ ਬੀਤੀ ਸ਼ਾਮ ਨੂੰ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਫ਼ਰਜ਼ੰਦ ਗੁਰਸੰਤ ਉਪਦੇਸ਼ ਸਿੰਘ ਗਿੱਲ, ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਐਸ. ਜੀ. ਪੀ. ਸੀ., ਜਗਦੀਸ਼ ਸਿੰਘ ਐਸ. ਡੀ. ਐਮ., ਚੇਅਰਮੈਨ ਸੁਬੇਗ ਸਿੰਘ ਧੁੰਨ, ਸਾਬਕਾ ਚੇਅਰਮੈਨ ਲਖਬੀਰ ਸਿੰਘ, ਸਾਬਕਾ ਚੇਅਰਮੈਨ ਗੁਰਬਖ਼ਸ਼ ਸਿੰਘ, ਬਾਬਾ ਬਿੱਕਰ ਸਿੰਘ ਨਿਰਮਲੇ, ਡਾਇਰੈਕਟਰ ਹਰਿੰਦਰਪਾਲ ਸਿੰਘ ਮੱਲਾ, ਜਥੇ. ਮੇਘ ਸਿੰਘ ਆਦਿ ਹਾਜ਼ਰ ਸਨ।