ਮੁੱਖ ਖ਼ਬਰਾਂ

ਪਤਨੀ ਦੇ ਵਿਛੋੜੇ ਤੋਂ ਦੁਖੀ ਪਤੀ ਵਲੋਂ ਆਪਣੇ ਇਕਲੌਤੇ ਪੁੱਤਰ ਅਤੇ ਦੋ ਮਾਸੂਮ ਧੀਆਂ ਸਮੇਤ ਖ਼ੁਦਕੁਸ਼ੀ

ਭਗਤਾ ਭਾਈਕਾ (ਬਠਿੰਡਾ), 8 ਅਕਤੂਬਰ (ਨਿਊਜ਼ ਪੰਜਾਬ )- ਅੱਜ ਸਵੇਰੇ ਨਜ਼ਦੀਕੀ ਪਿੰਡ ਹਮੀਰਗੜ੍ਹ ਵਿਖੇ ਇਕ ਪਿਤਾ ਅਤੇ ਉਸ ਤਿੰਨ ਬੱਚਿਆ ਦੀਆਂ ਲਾਸ਼ਾਂ ਘਰ ਦੇ ਮੰਜਿਆਂ ਅਤੇ ਛੱਤ ਨਾਲ ਲਮਕਦੀਆਂ ਨਜ਼ਰ ਆਉਣ ਹਰੇਕ ਰੂਹ ਕੰਬ ਗਈ। ਜਾਣਕਾਰੀ ਅਨੁਸਾਰ ਬੱਚਿਆਂ ਦੀ ਮਾਂ ਦੀ ਥੋੜ੍ਹਾ ਸਮਾਂ ਪਹਿਲਾਂ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਤੀ-ਪਤਨੀ ਵਿਚਕਾਰ ਅਥਾਹ ਪਿਆਰ ਹੋਣ ਕਰਕੇ ਪਤੀ ਬੇਹੱਦ ਦੁਖੀ ਰਹਿੰਦਾ ਸੀ। ਪਤਨੀ ਦੇ ਵਿਛੋੜੇ ਤੋ ਦੁਖੀ ਹੋ ਕੇ ਮ੍ਰਿਤਕ ਬੇਅੰਤ ਸਿੰਘ ਨੇ ਆਪਣੇ 7 ਸਾਲਾ ਪੁੱਤਰ ਅਤੇ 3 ਤੇ 1 ਸਾਲ ਦੀ ਉਮਰ ਵਾਲੀਆਂ ਆਪਣੀਆਂ ਬੇਟੀਆਂ ਸਮੇਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਜੇਬ ‘ਚੋਂ ਆਪਣੀ ਦਰਦ ਭਰੀ ਦਾਸਤਾਨ ਲਿਖਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਫਿਲਹਾਲ ਭਗਤਾ ਭਾਈਕਾ ਦੀ ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।