ਸੁਪਰੀਮ ਕੋਰਟ ਤੋਂ ਭਾਜਪਾ ਨੇਤਾ ਚਿਨਮਿਆਨੰਦ ਨੂੰ ਝਟਕਾ, ਨਹੀਂ ਮਿਲੇਗੀ ਜਬਰ ਜਨਾਹ ਪੀੜਤਾ ਦੇ ਬਿਆਨ ਦੀ ਕਾਪੀ

ਨਵੀਂ ਦਿੱਲੀ, 8 ਅਕਤੂਬਰ- (ਨਿਊਜ਼ ਪੰਜਾਬ )-ਸੁਪਰੀਮ ਕੋਰਟ ਤੋਂ ਅੱਜ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਿਆਨੰਦ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਇਲਾਹਾਬਾਦ ਹਾਈਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਜਬਰ ਜਨਾਹ ਦੇ ਦੋਸ਼ੀ ਚਿਨਮਿਆਨੰਦ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਲਾਅ ਦੀ ਵਿਦਿਆਰਥਣ ਵਲੋਂ ਦਰਜ ਕਰਾਏ ਗਏ ਬਿਆਨਾਂ ਦੀ ਕਾਪੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ।