ਕੇਂਦਰ ਸਰਕਾਰ ਨੇ 39 ਹੋਰ ਰੇਲ ਗੱਡੀਆਂ ਚਲਾਉਣ ਦੀ ਦਿੱਤੀ ਆਗਿਆ – ਪੰਜਾਬ ਵਿੱਚ ਹਾਲੇ ਰਹਿਣਗੀਆਂ ਬੰਦ – ਪੜ੍ਹੋ ਲਿਸਟ

                 ਤੇਜਸ ਐਕਸਪ੍ਰੈਸ ਇਕ ਵਾਰ ਫਿਰ 17 ਅਕਤੂਬਰ ਤੋਂ ਲਖਨਊ ਅਤੇ ਦਿੱਲੀ ਵਿਚਾਲੇ ਚੱਲ ਰਹੀ ਹੈ. ਸੀਟਾਂ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋਵੇਗੀ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਅਨੁਸਾਰ ਯਾਤਰੀਆਂ ਨੂੰ ਟ੍ਰੇਨ ਵਿੱਚ ਪੈਕ ਭੋਜਨ ਮਿਲੇਗਾ. ਆਈਆਰਸੀਟੀਸੀ ਨੇ ਤੇਜਸ ਐਕਸਪ੍ਰੈਸ ਵਿੱਚ ਯਾਤਰਾ ਕਰਨ ਵਾਲਿਆਂ ਲਈ ਫੇਸ ਸ਼ੀਲਡ ਲਾਜ਼ਮੀ ਕਰ ਦਿੱਤੀ ਹੈ। ਇਸ ਤੋਂ ਬਿਨਾਂ ਯਾਤਰੀ ਟ੍ਰੇਨ ਵਿਚ ਸਫ਼ਰ ਨਹੀਂ ਕਰ ਸਕਣਗੇ।

ਨਿਊਜ਼ ਪੰਜਾਬ
ਨਵੀ ਦਿੱਲੀ , 8 ਅਕਤੂਬਰ -ਕੇਂਦਰੀ ਰੇਲਵੇ ਬੋਰਡ ਨੇ ਬੁੱਧਵਾਰ ਨੂੰ 39 ਨਵੀਆਂ ਟ੍ਰੇਨਾਂ ਲਈ ਦੇਸ਼ ਦੇ ਵੱਖ – ਵੱਖ ਜ਼ੋਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ , ਰੇਲਵੇ ਨੇ ਅਜੇ ਇਹ ਨਹੀਂ ਸਪਸ਼ਟ ਕੀਤਾ ਕਿ ਇਹ ਰੇਲ ਗੱਡੀਆਂ ਕਿਸ ਦਿਨ ਸ਼ੁਰੂ ਹੋਣਗੀਆਂ। ਰੇਲਵੇ ਮੰਤਰਾਲੇ ਨੇ ਕਿਹਾ ਹੈ ਕਿ ਨਵੀਂ 39 ਰੇਲ ਗੱਡੀਆਂ ਦਾ ਸੰਚਾਲਨ ਵਿਸ਼ੇਸ਼ ਸਹੂਲਤਾਂ ਵਜੋਂ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਸਰਕਾਰ ਨੇ ਪੰਜਾਬ ਵਿੱਚ ਹਲਾਤ ਨਾਰਮਲ ਹੋਣ ਤੱਕ ਰੇਲ ਗੱਡੀਆਂ ਨਾ ਚਲਾਉਣ ਦਾ ਨਿਰਣਾ ਹੀ ਰਖਿਆ ਹੈ | ਮਾਲ ਗੱਡੀਆਂ ਬੰਦ ਹੋਣ ਨਾਲ ਢੋਆ – ਢੁਆਈ ਤੇ ਬਹੁਤ ਮਾੜਾ ਅਸਰ ਪੈ ਰਿਹਾ | ਸੂਬੇ ਤੋਂ ਐਕਸਪੋਰਟ ਲਈ ਕੰਟੇਨਰ ਬੰਦਰਗਾਹ ਲਈ ਨਹੀਂ ਜਾ ਰਹੇ ਅਤੇ ਅਨਾਜ ਦੇ ਸਰਕਾਰੀ ਗੁਦਾਮ ਖਾਲੀ ਕਰਨ ਲਈ ਰੇਲ ਗੱਡੀਆਂ ਨਹੀਂ ਲੱਗ ਰਹੀਆਂ ਜਿਸ ਕਾਰਨ ਮੰਡੀਆਂ ਵਿੱਚੋਂ ਝੋਨਾ ਚੁੱਕਣਾ ਸਰਕਾਰ ਲਈ ਮੁਸ਼ਕਲ ਹੋ ਜਾਵੇਗਾ |