ਚੀਨ ਸਮੇਤ ਕਈ ਦੇਸ਼ ਵਪਾਰਕ ਪ੍ਰਦਰਸ਼ਨੀਆਂ ਦੇ ਸਿਰ ‘ਤੇ ਹੀ ਦੁਨੀਆ ਤੇ ਕਰ ਰਹੇ ਨੇ ਰਾਜ

ਚੀਨ ਸਮੇਤ ਕਈ ਦੇਸ਼ ਵਪਾਰਕ ਪ੍ਰਦਰਸ਼ਨੀਆਂ ਦੇ ਸਿਰ ‘ਤੇ ਹੀ ਦੁਨੀਆ ਤੇ ਕਰ ਰਹੇ ਨੇ ਰਾਜ

ਚੀਨ , ਜਪਾਨ , ਜਰਮਨ , ਅਮਰੀਕਾ , ਦੁਬਈ ਅਤੇ ਹੋਰ ਵੱਡੇ ਦੇਸ਼ ਪ੍ਰਦਰਸ਼ਨੀਆਂ ਸਦਕਾ ਆਪਣੇ ਆਪਣੇ ਦੇਸ਼ ਦੇ ਸਨਅਤੀ ਉਤਪਾਦਨ ਦੁਨੀਆ ਭਰ ਵਿੱਚ ਖਿਲਾਰ ਚੁੱਕੇ ਹਨ ਅਤੇ ਇਨ੍ਹਾਂ ਦੇ ਸਨਅਤਕਾਰ ਵਿਸ਼ਵ ਨੂੰ ਆਪਣੇ ਉਤਪਾਦ ਦੀ ਸਪਲਾਈ ਦੇਣ ਵਿੱਚ ਹਰ ਵੇਲੇ ਰੁੱਝੇ ਰਹਿੰਦੇ ਹਨ | ਚੀਨ ਵਰਗੇ ਦੇਸ਼ ਦਾ ਦੁਨੀਆ ਵਿੱਚ ਪ੍ਰਸਿੱਧ ਹੋਣ ਦਾ ਵੱਡਾ ਕਾਰਨ ਉਸ ਦੇ ” ਐਕਸਪੋ ਕੇਂਦਰ ” ਹਨ , ਚੀਨ ਨੇ ਆਪਣੇ ਹਰ ਵੱਡੇ ਸ਼ਹਿਰ ਵਿੱਚ ਪ੍ਰਦਰਸ਼ਨੀ ਕੇਂਦਰ ਪੱਕੇ ਤੋਰ ਤੇ ਸਥਾਪਿਤ ਕਰ ਲਏ ਹਨ ਜਿੱਥੇ ਸਾਲ ਵਿੱਚ ਇੱਕ ਤੋਂ ਵੱਧ ਵਾਰ ਪ੍ਰਦਰਸ਼ਨੀ ਲਗਦੀਆਂ ਹਨ | ਜੁਹੂ ਵਰਗੇ ਸ਼ਹਿਰ ਤਾਂ ਅਜਿਹੇ ਹਨ ਜਿੱਥੇ ਚੀਨ ਦੀ ਸਰਕਾਰ ਨੇ ਪੱਕੇ ਤੋਰ ਤੇ 4 ਅਜਿਹੇ ਐਕਸਪੋ ਕੇਂਦਰ ਬਣਾਏ ਹਨ ਜੋ ਸਾਰਾ ਸਾਲ ਖੁਲ੍ਹੇ ਰਹਿੰਦੇ ਹਨ ਅਤੇ ਉਥੋਂ ਦੁਨੀਆ ਦਾ ਹਰ ਉਤਪਾਦ ਮਿਲਦਾ ਹੈ | ਇਨ੍ਹਾਂ ਸ਼ਹਿਰਾਂ ਵਿੱਚ ਵਿਸ਼ਵ ਭਰ ਤੋਂ ਵੱਡੀ ਗਿਣਤੀ ਵਿੱਚ ਵਿਜ਼ਟਰ ਆਉਂਦੇ ਹਨ ਅਤੇ ਕਰੋੜਾਂ ਡਾਲਰਾਂ ਦਾ ਵਪਾਰ ਕਰਕੇ ਜਾਂਦੇ ਹਨ |
ਭਾਰਤ ਦੀ ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਬਿਨਾ ਹਾਲੇ ਕੋਈ ਵੀ ਵਿਸ਼ਵ ਪੱਧਰ ਦਾ ਐਕਸਪੋ ਕੇਂਦਰ ਨਹੀਂ ਬਣ ਸਕਿਆ | ਜਦੋ ਕਿ ਪੰਜਾਬ ਤਾਂ ਇਸ ਉੱਦਮ ਤੋਂ ਕੋਹਾਂ ਦੂਰ ਹੈ | ਹੁਣ ਤੱਕ ਜੇ ਪਿੰਜਬ ਵਿੱਚ ਐਕਸਪੋ ਦਾ ਕਾਰੋਬਾਰ ਆਰੰਭ ਹੋਇਆ ਤਾਂ ਉਹ ਨਿਜ਼ੀ ਖੇਤਰ ਦੀ ਹਿੰਮਤ ਸਦਕਾ , ਭਾਵੇ ਸੂਬਾ ਸਰਕਾਰਾਂ ਕਈ ਵਾਰ ਅਜਿਹੇ ਕੇਂਦਰ ਬਣਾਉਣ ਦਾ ਐਲਾਨ ਵੀ ਕਰ ਚੁੱਕੀਆਂ ਹਨ ਪਰ ਪਰਨਾਲਾ ਨਹੀਂ ਹਿਲਿਆ ਉਹ ਉਥੇ ਦਾ ਉੱਥੇ ਹੀ ਹੈ | ਉਤਰੀ ਭਾਰਤ ਦੀ ਪ੍ਰਸਿੱਧ ” ਮੈੱਕ ਆਟੋ ਐਕਸਪੋ ” ਇੱਕ ਅਜਿਹੀ ਪ੍ਰਦਰਸ਼ਨੀ ਹੈ ਜੋ ਵਿਦੇਸ਼ੀ ਪ੍ਰਦਰਸ਼ਨੀਆਂ ਦੀ ਝਲੱਕ ਦਿਖਾਉਂਦੀ ਹੈ , ਇਸ ਵਿੱਚ ਨਵੀਨ ਤਕਨੀਕ ਨਾਲ ਭਰਪੂਰ ਮਸ਼ੀਨਾਂ ਜੋ ਕਦੇ ਪੰਜਾਬ ਦੀ ਹੱਦ ਨਾ ਟੱਪੀਆਂ ਹੋਣ ਉਹ ਅੱਜ ਪੰਜਾਬ ਦੇ ਉਦਯੋਗਾਂ ਵਿੱਚ ਹਾਈ-ਟੈੱਕ ਢੰਗ ਨਾਲ ਉਤਪਾਦ ਤਿਆਰ ਕਰ ਰਹੀਆਂ ਹਨ | ਇਸੇ ਸਾਲ ਕੋਰੋਨਾ ਦੀ ਆਮਦ ਤੋਂ ਪਹਿਲਾਂ ਫਰਵਰੀ ਵਿੱਚ ਲੁਧਿਆਣਾ ਦੇ ਗਲਾਡਾ ਗਰਾਉਂਡ ਵਿੱਚ ਲੱਗੀ ਉਕਤ ਪ੍ਰਦਰਸ਼ਨੀ ਇੱਕ ਅਨੁਮਾਨ ਅਨੁਸਾਰ 2000 ਕਰੋੜ ਰੁਪਏ ਦਾ ਕਾਰੋਬਾਰ ਕਰ ਗਈ ਸੀ | ਉਡਾਨ ਮੀਡੀਆ ਐਂਡ ਕਮਨੀਕੇਸ਼ਨਪੰਜਾਬ ਵਿੱਚ ਮਸ਼ੀਨਰੀ ਦੀ ਇੱਹ ਪਹਿਲੀ ਪ੍ਰਦਰਸ਼ਨੀ ਸੀ ਜਿਸ ਨੇ ਸੂਬੇ ਵਿੱਚ ਹਾਈ ਟੈੱਕ ਮਸ਼ੀਨਰੀ ਦੀ ਨਵੀ ਲਹਿਰ ਪੈਦਾ ਕਰ ਦਿੱਤੀ | ਸਾਊਥ ਅਤੇ ਵਿਦੇਸ਼ ਤੋਂ ਆਈਆਂ ਮਸ਼ੀਨਾਂ ਅੱਜ ਲੁਧਿਆਣਾ ਵਿੱਚ ਵੀ ਤਿਆਰ ਹੋਣ ਲੱਗ ਪਈਆਂ ਹਨ | ਜੇ ਸੂਬਾ ਸਰਕਾਰ ਇਸ ਪ੍ਰਤੀ ਗੰਭੀਰ ਹੋਵੇ ਤਾਂ ਇਸ ਕਾਰੋਬਾਰ ਦਾ ਬਹੁਤ ਵੱਡੇ ਪੱਧਰ ਤੇ ਪਸਾਰ ਕਰ ਸਕਦੀ ਹੈ |