ਜੀ ਐੱਸ ਟੀ ਰਿਟਰਨ ਭਰਨ ਲਈ ਕੀਤੇ ਕਈ ਫੈਂਸਲੇ – ਕੌਂਸਲ ਦੀ 42ਵੀਂ ਮੀਟਿੰਗ – ਰਾਜਾਂ ਨੂੰ ਘਾਟੇ ਲਈ 45,000 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਹੋਵੇਗੀ ਜਾਰੀ – ਪੜ੍ਹੋ ਕੀ ਕੀ ਹੋਏ ਨਿਰਣੇ
ਨਿਊਜ਼ ਪੰਜਾਬ
ਨਵੀ ਦਿੱਲੀ ,,6 ਅਕਤੂਬਰ – ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਅੱਜ ਇੱਥੇ 42ਵੀਂ ਜੀਐੱਸਟੀ ਕੌਂਸਲ ਦੀ ਵਿਡਿਓ ਕਾਨਫ਼ਰੰਸਿੰਗ ਰਾਹੀਂ ਬੈਠਕ ਹੋਈ। ਬੈਠਕ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਤੋਂ ਇਲਾਵਾ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਜੀਐੱਸਟੀ ਕੌਂਸਲ ਨੇ ਹੇਠ ਲਿਖੀਆਂ ਸਿਫਾਰਸ਼ਾਂ ਕੀਤੀਆਂ ਹਨ:
1. ਮੁਆਵਜ਼ਾ ਸੈੱਸ ਦੀ ਵਸੂਲੀ ਨੂੰ ਪੰਜ ਸਾਲ ਦੀ ਟਰਾਂਜਿਸਨ ਮਿਆਦ ਤੋਂ ਅੱਗੇ ਵਧਾਉਣਾ ਚਾਹੀਦਾ ਹੈ, ਅਰਥਾਤ ਜੂਨ, 2022 ਤੋਂ ਅੱਗੇ, ਉਸ ਮਿਆਦ ਲਈ, ਜੋ ਰੈਵੀਨਿਊ ਦੇ ਪਾੜੇ ਨੂੰ ਪੂਰਾ ਕਰਨ ਲਈ ਲੋੜੀਂਦਾ ਹੋ ਸਕਦਾ ਹੋਵੇ| ਹੋਰ ਵੇਰਵਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ|
2. ਕੇਂਦਰ ਅੱਜ ਰਾਜਾਂ ਨੂੰ 2020 – 21 ਦੌਰਾਨ ਹੋਣ ਵਾਲੇ ਘਾਟੇ ਲਈ 20,000 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਜਾਰੀ ਕਰ ਰਿਹਾ ਹੈ ਅਤੇ ਅਗਲੇ ਹਫ਼ਤੇ ਤੱਕ 2017 – 18 ਦੇ ਆਈਜੀਐੱਸਟੀ ਲਈ ਤਕਰੀਬਨ 25,000 ਕਰੋੜ ਰੁਪਏ ਦੀ ਰਕਮ ਜਾਰੀ ਕਰ ਰਿਹਾ ਹੈ।
3. ਰਿਟਰਨ ਫਾਈਲਿੰਗ ਦੀਆਂ ਵਿਸ਼ੇਸ਼ਤਾਵਾਂ ਵਿੱਚ ਵਾਧਾ: ਮਾਰਚ 2020 ਵਿੱਚ ਹੋਈ ਆਪਣੀ 39ਵੀਂ ਬੈਠਕ ਵਿੱਚ, ਕੌਂਸਲ ਨੇ ਨਵੀਂ ਰਿਟਰਨ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਨੂੰ ਮੌਜੂਦਾ ਜਾਣੀ ਜਾਂਦੀ ਜੀਐੱਸਟੀਆਰ – 1/3 ਬੀ ਸਕੀਮ ਵਿੱਚ ਸ਼ਾਮਲ ਕਰਨ ਲਈ ਇੱਕ ਵਾਧੂ ਪਹੁੰਚ ਦੀ ਸਿਫਾਰਸ਼ ਕੀਤੀ ਸੀ| ਇਸ ਤੋਂ ਬਾਅਦ ਜੀਐੱਸਟੀ ਕਾਮਨ ਪੋਰਟਲ ਉੱਤੇ ਕਈ ਤਰ੍ਹਾਂ ਦੀਆਂ ਇਨਹਾਂਸਮੈਂਟਸ ਉਪਲਬਧ ਕਰਵਾਈਆਂ ਗਈਆਂ ਹਨ| ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੋਰ ਵਧਾਉਣ ਅਤੇ ਆਗਿਆ ਪਾਲਣ ਅਨੁਭਵ ਨੂੰ ਬਿਹਤਰ ਬਣਾਉਣ ਦੇ ਮੱਦੇਨਜ਼ਰ, ਕੌਂਸਲ ਨੇ ਜੀਐੱਸਟੀ ਦੇ ਤਹਿਤ ਰਿਟਰਨ ਫਾਈਲਿੰਗ ਲਈ ਭਵਿੱਖ ਦੇ ਰੋਡ-ਮੈਪ ਨੂੰ ਮਨਜ਼ੂਰੀ ਦੇ ਦਿੱਤੀ ਹੈ| ਮਨਜ਼ੂਰਸ਼ੁਦਾ ਢਾਂਚੇ ਦਾ ਉਦੇਸ਼ ਰਿਟਰਨ ਫਾਈਲਿੰਗ ਨੂੰ ਸੌਖਾ ਬਣਾਉਣਾ ਅਤੇ ਇਸ ਸੰਬੰਧ ਵਿੱਚ ਟੈਕਸ ਦੇਣ ਵਾਲਿਆਂ ਦੇ ਆਗਿਆ ਪਾਲਣ ਬੋਝ ਨੂੰ ਮਹੱਤਵਪੂਰਣ ਰੂਪ ਵਿੱਚ ਘਟਾਉਣਾ ਹੈ, ਜਿਵੇਂ ਕਿ ਇੱਕ ਟੈਕਸ ਦੇਣ ਵਾਲੇ ਅਤੇ ਉਸ ਦੇ ਸਪਲਾਇਰ ਦੁਆਰਾ ਬਾਹਰੀ ਸਪਲਾਈ (ਜੀਐੱਸਟੀਆਰ – 1) ਦੇ ਵੇਰਵਿਆਂ ਦੀ ਸਮੇਂ ਸਿਰ ਪੇਸ਼ਕਾਰੀ ਕਰਨਾ – (i) ਟੈਕਸਾਂ ਦੀ ਅਦਾਇਗੀ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਘਰੇਲੂ ਸਪਲਾਈ, ਦਰਾਮਦ ਅਤੇ ਭੁਗਤਾਨ ਆਦਿ ਸਾਰੇ ਸਰੋਤਾਂ ਤੋਂ ਉਸਦੇ ਇਲੈਕਟ੍ਰਾਨਿਕ ਕ੍ਰੈਡਿਟ ਲੀਡਰ ਵਿੱਚ ਉਪਲਬਧ ਆਈਟੀਸੀ ਨੂੰ ਦੇਖਣ ਦੀ ਮਨਜੂਰੀ ਦਿੰਦਾ ਹੈ ਅਤੇ (ii) ਸਿਸਟਮ ਟੈਕਸ ਦੇਣ ਵਾਲੇ ਅਤੇ ਉਸਦੇ ਸਾਰੇ ਸਪਲਾਇਰਾਂ ਦੁਆਰਾ ਦਾਇਰ ਕੀਤੇ ਅੰਕੜੇ ਦੇ ਜ਼ਰੀਏ ਆਟੋ-ਪਾਪੁਲੇਟ ਰਿਟਰਨ (ਜੀਐੱਸਟੀਆਰ – 3 ਬੀ) ਦੇ ਯੋਗ ਬਣਾਉਂਦਾ ਹੈ| ਦੂਜੇ ਸ਼ਬਦਾਂ ਵਿੱਚ, ਜੀਐੱਸਟੀਆਰ – 1 ਸਟੇਟਮੈਂਟ ਦਾ ਸਮੇਂ ਸਿਰ ਦਾਇਰ ਕਰਨਾ ਹੀ ਕਾਫ਼ੀ ਹੋਵੇਗਾ ਕਿਉਂਕਿ ਜੀਐੱਸਟੀਆਰ – 3ਬੀ ਫ਼ਾਰਮ ਵਿੱਚ ਰਿਟਰਨ ਕਾਮਨ ਪੋਰਟਲ ’ਤੇ ਆਪਣੇ ਆਪ ਤਿਆਰ ਹੋ ਜਾਵੇਗੀ| ਇਸ ਸਿੱਟੇ ਵਜੋਂ ਕੌਂਸਲ ਨੇ ਹੇਠ ਲਿਖੀਆਂ ਸਿਫਾਰਸ਼ਾਂ / ਫ਼ੈਸਲੇ ਕੀਤੇ:
ਏ. ਤਿਮਾਹੀ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਦੁਆਰਾ ਤਿਮਾਹੀ ਜੀਐੱਸਟੀਆਰ – 1 ਭਰਨ ਦੀ ਮਿਤੀ ਤਾਰੀਖ 01.1.2021 ਤੋਂ ਸ਼ੁਰੂ ਹੋ ਕੇ ਪਿਛਲੀ ਤਿਮਾਹੀ ਦੇ ਅਗਲੇ ਮਹੀਨੇ ਦੀ 13 ਤਾਰੀਖ਼ ਨੂੰ ਸੋਧੀ ਜਾਵੇਗੀ;
ਬੀ. ਜੀਐੱਸਟੀਆਰ -1 ਤੋਂ ਜੀਐੱਸਟੀਆਰ-3 ਦੇ ਆਟੋ-ਜਨਰੇਸ਼ਨ ਲਈ ਰੋਡਮੈਪ:
i. ਆਪਣੇ ਜੀਐੱਸਟੀਆਰ-1 ਤੋਂ ਦੇਣਦਾਰੀ ਦੀ ਆਟੋ-ਪਾਪੁਲੇਸ਼ਨ 01.01.2021 ਤੋਂ; ਅਤੇ
ii. ਮਹੀਨਾਵਾਰ ਭਰਨ ਵਾਲਿਆਂ ਲਈ 01.01.2021 ਤੋਂ ਅਤੇ ਤਿਮਾਹੀ ਭਰਨ ਵਾਲਿਆਂ ਲਈ 01.04.2021 ਤੋਂ ਫਾਰਮ ਜੀਐੱਸਟੀਆਰ – 2ਬੀ ਵਿੱਚ ਨਵੀਂ ਵਿਕਸਤ ਸਹੂਲਤ ਦੁਆਰਾ ਸਪਲਾਇਅਰਾਂ ਦੇ ਜੀਐੱਸਟੀਆਰ-1 ਤੋਂ ਇਨਪੁਟ ਟੈਕਸ ਕ੍ਰੈਡਿਟ ਦੀ ਆਟੋ-ਪਾਪੁਲੇਸ਼ਨ;
ਸੀ. ਉਪਰੋਕਤ ਵੇਰਵੇ ਅਨੁਸਾਰ ਜੀਐੱਸਟੀਆਰ 3ਬੀ ਵਿੱਚ ਆਈਟੀਸੀ ਦੀ ਆਟੋ-ਪਾਪੁਲੇਸ਼ਨ ਅਤੇ ਦੇਣਦਾਰੀ ਨੂੰ ਯਕੀਨੀ ਬਣਾਉਣ ਲਈ, 01.04.2021 ਤੋਂ ਫਾਰਮ ਜੀਐੱਸਟੀਆਰ 3ਬੀ ਤੋਂ ਪਹਿਲਾਂ ਫਾਰਮ ਜੀਐੱਸਟੀਆਰ 1 ਨੂੰ ਲਾਜ਼ਮੀ ਤੌਰ ’ਤੇ ਦਾਇਰ ਕਰਨ ਦੀ ਜ਼ਰੂਰਤ ਹੈ|
ਡੀ. ਮੌਜੂਦਾ ਜੀਐੱਸਟੀਆਰ – 1/3 ਬੀ ਰਿਟਰਨ ਫਾਈਲਿੰਗ ਪ੍ਰਣਾਲੀ ਨੂੰ 31.03.2021 ਤੱਕ ਵਧਾਉਣਾ ਹੈ ਅਤੇ ਜੀਐੱਸਟੀ ਕਾਨੂੰਨਾਂ ਵਿੱਚ ਸੋਧ ਕੀਤੀ ਜਾਣੀ ਹੈ ਤਾਂ ਜੋ ਜੀਐੱਸਟੀਆਰ – 1/3 ਬੀ ਰਿਟਰਨ ਫਾਈਲਿੰਗ ਸਿਸਟਮ ਨੂੰ ਡਿਫੌਲਟ ਰਿਟਰਨ ਫਾਈਲਿੰਗ ਪ੍ਰਣਾਲੀ ਬਣਾਇਆ ਜਾ ਸਕੇ|
4. 5 ਕਰੋੜ ਰੁਪਏ ਤੋਂ ਘੱਟ ਦੇ ਕੁੱਲ ਸਾਲਾਨਾ ਟਰਨਓਵਰ ਵਾਲੇ ਛੋਟੇ ਟੈਕਸਦਾਤਾਵਾਂ ’ਤੇ ਪਾਲਣਾ ਦਾ ਬੋਝ ਘਟਾਉਣ ਦੇ ਅਗਲੇ ਕਦਮ ਵਜੋਂ ਕੌਂਸਲ ਦੀ ਪਹਿਲੀ ਸਿਫਾਰਸ਼ 01.01.2021 ਤੋਂ ਲਾਗੂ ਹੋਵੇਗੀ| ਇਸ ਸਿਫ਼ਾਰਿਸ਼ ਵਿੱਚ ਅਜਿਹੇ ਟੈਕਸਦਾਤਾਵਾਂ ਦੁਆਰਾ ਮਹੀਨਾਵਾਰ ਅਦਾਇਗੀਆਂ ਦੇ ਨਾਲ ਤਿਮਾਹੀ ਦੇ ਆਧਾਰ ’ਤੇ ਰਿਟਰਨ ਭਰਨ ਦੀ ਮਨਜੂਰੀ ਦਿੱਤੀ ਗਈ ਹੈ| ਅਜਿਹੇ ਤਿਮਾਹੀ ਟੈਕਸਦਾਤਾਵਾਂ ਨੂੰ, ਤਿਮਾਹੀ ਦੇ ਪਹਿਲੇ ਦੋ ਮਹੀਨਿਆਂ ਲਈ, ਇੱਕ ਆਟੋ ਜਨਰੇਟਡ ਚਲਾਨ ਦੀ ਵਰਤੋਂ ਕਰਦਿਆਂ ਆਖਰੀ ਤਿਮਾਹੀ ਦੇ ਸ਼ੁੱਧ ਨਕਦੀ ਟੈਕਸ ਦੇਣਦਾਰੀ ਦਾ 35% ਭੁਗਤਾਨ ਕਰਨ ਦਾ ਵਿਕਲਪ ਹੋਵੇਗਾ|
5. 01.04.2021 ਤੋਂ ਚਲਾਨਾਂ ਅਤੇ ਫਾਰਮ ਜੀਐੱਸਟੀਆਰ-1 ਵਿੱਚ ਸੇਵਾਵਾਂ ਲਈ ਐੱਸਏਸੀ ਅਤੇ ਵਸਤੂਆਂ ਲਈ ਐੱਚਐੱਸਐੱਨ ਐਲਾਨਣ ਦੀ ਰਿਵਾਇਜ਼ਡ ਰਿਕੁਆਇਰਮੈਂਟ ਹੇਠ ਅਨੁਸਾਰ ਹੈ:
ਏ. 5 ਕਰੋੜ ਤੋਂ ਵੱਧ ਕੁੱਲ ਸਲਾਨਾ ਟਰਨਓਵਰ ਵਾਲੇ ਟੈਕਸ ਅਦਾ ਕਰਨ ਵਾਲਿਆਂ ਲਈ ਦੋਵਾਂ ਚੀਜ਼ਾਂ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਲਈ 6 ਅੰਕਾਂ ’ਤੇ ਐੱਚਐੱਸਐੱਨ / ਐੱਸਏਸੀ;
ਬੀ. 5 ਕਰੋੜ ਤੱਕ ਕੁੱਲ ਸਲਾਨਾ ਟਰਨਓਵਰ ਵਾਲੇ ਟੈਕਸ ਅਦਾ ਕਰਨ ਵਾਲਿਆਂ ਲਈ ਦੋਵਾਂ ਚੀਜ਼ਾਂ ਵਸਤੂਆਂ ਅਤੇ ਸੇਵਾਵਾਂ ਦੀ ਬੀ2ਬੀ ਸਪਲਾਈ ਲਈ 4 ਅੰਕਾਂ ’ਤੇ ਐੱਚਐੱਸਐੱਨ / ਐੱਸਏਸੀ;
ਸੀ. ਸਰਕਾਰ ਕੋਲ ਸਾਰੇ ਟੈਕਸ ਅਦਾ ਕਰਨ ਵਾਲਿਆਂ ਦੁਆਰਾ ਸਪਲਾਈ ਦੀ ਸੂਚਿਤ ਕਲਾਸ ’ਤੇ 8 ਅੰਕ ਐੱਚਐੱਸਐੱਨ ਨੂੰ ਸੂਚਿਤ ਕਰਨ ਦੀ ਤਾਕਤ ਹੈ|
6. ਸੀਜੀਐੱਸਟੀ ਨਿਯਮਾਂ ਵਿੱਚ ਸੋਧ: ਸੀਜੀਐੱਸਟੀ ਨਿਯਮਾਂ ਅਤੇ ਫਾਰਮਾਂ ਵਿੱਚ ਵੱਖ-ਵੱਖ ਸੋਧਾਂ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਵਿੱਚ ਐੱਸਐੱਮਐੱਸ ਰਾਹੀਂ ਨਿੱਲ ਫਾਰਮ ਸੀਐੱਮਪੀ -08 ਪੇਸ਼ ਕਰਨ ਦੀ ਵਿਵਸਥਾ ਸ਼ਾਮਲ ਹੈ।
7. 01.01.2021 ਤੋਂ ਰਜਿਸਟਰਡ ਟੈਕਸ ਅਦਾ ਕਰਨ ਵਾਲੇ ਦੇ ਪੈਨ ਅਤੇ ਆਧਾਰ ਨਾਲ ਜੁੜੇ ਕਿਸੇ ਪ੍ਰਮਾਣਿਤ ਬੈਂਕ ਖਾਤੇ ਵਿੱਚ ਭੁਗਤਾਨ ਕੀਤੇ ਜਾਣਗੇ|
8. ਖ਼ਾਸਕਰ ਯੰਗ ਸਟਾਰਟ-ਅਪਸ ਦੁਆਰਾ ਉਪਗ੍ਰਹਿਾਂ ਦੇ ਸਥਾਨਕ ਲਾਂਚ ਨੂੰ ਉਤਸ਼ਾਹਤ ਕਰਨ ਲਈ, ਇਸਰੋ, ਪੁਲਾੜ ਕਾਰਪੋਰੇਸ਼ਨ ਲਿਮਟਿਡ ਅਤੇ ਐੱਨਐੱਸਆਈਐੱਲ ਦੁਆਰਾ ਦਿੱਤੀਆਂ ਜਾਂਦੀਆਂ ਸੈਟੇਲਾਈਟ ਲਾਂਚ ਸੇਵਾਵਾਂ ਵਿੱਚ ਛੋਟ ਦਿੱਤੀ ਜਾਵੇਗੀ|
This year till now, whatever has been collected under the Compensation cess which is approximately 20,000 crore will get disbursed by tonight to all the states: Finance Minister @nsitharaman pic.twitter.com/sXOUn9JkX5
— PIB India (@PIB_India) October 5, 2020
*****
ਨੋਟ: – ਇਸ ਨੋਟ ਵਿੱਚ ਜੀਐੱਸਟੀ ਕੌਂਸਲ ਦੇ ਫੈਸਲਿਆਂ ਨੂੰ ਸੌਖੀ ਭਾਸ਼ਾ ਵਿੱਚ ਸਮਝਣ ਲਈ ਸਾਧਾਰਣ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ| ਇਸੇ ਨੂੰ ਗਜ਼ਟ ਨੋਟੀਫਿਕੇਸ਼ਨਾਂ/ ਸਰਕੂਲਰਾਂ ਰਾਹੀਂ ਲਾਗੂ ਕੀਤਾ ਜਾਏਗਾ ਜਿਸਦਾ ਮਤਲਬ ਕਾਨੂੰਨ ਦਾ ਲਾਗੂ ਹੋਣਾ ਹੈ|