ਕੋਰੋਨਾ ਦੀ ਲਾਗ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ ਛੁਟੀ – ਵਾਈਟ ਹਾਊਸ ਪੁੱਜੇ – ਪੜ੍ਹੋ ਕਿਵੇਂ ਕੀਤਾ ਡਾਕਟਰਾਂ ਨੇ ਇਲਾਜ਼
ਨਿਊਜ਼ ਪੰਜਾਬ
ਵਾਸ਼ਿੰਗਟਨ , 6 ਅਕਤੂਬਰ – ਕੋਰੋਨਾ ਦੀ ਲਾਗ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ 4 ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਹ ਹੁਣ ਸੈਨਿਕ ਹਸਪਤਾਲ ਤੋਂ ਆਪਣੀ ਰਹਾਇਸ਼ ਵ੍ਹਾਈਟ ਹਾਊਸ ਵਿਖੇ ਪਹੁੰਚ ਗਏ ਹਨ । ਉਨ੍ਹਾਂ ਦਾ ਵਾਲਟਰ ਰੀਡ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉਹ ਇਕ ਹੈਲੀਕਾਪਟਰ ਵਿਚ ਵ੍ਹਾਈਟ ਹਾਊਸ ਪਹੁੰਚੇ , ਜਿਵੇਂ ਹੀ ਉਹ ਵ੍ਹਾਈਟ ਹਾਊਸ ਉਨ੍ਹਾਂ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ ਅਤੇ ਲਿਫਟ ਦੀ ਥਾਂ ਪੌੜੀਆਂ ਰਹੀ ਉਪਰ ਗਏ | ਜਦੋਂ ਕਿ ਵ੍ਹਾਈਟ ਹਾਊਸ ਦੇ ਡਾਕਟਰ ਸੀਨ ਕੌਨਲੀ ਨੇ ਕਿਹਾ ਸੀ ਕਿ ਟਰੰਪ ਅਜੇ ਵੀ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਹਨ। ਰਾਸ਼ਟਰਪਤੀ ਟਰੰਪ ਨੇ ਬਾਲਕੋਨੀ ਵਿੱਚ ਆ ਕੇ ਆਪਣੇ ਸ਼ੁਭ ਚਿੰਤਕਾਂ ਨੂੰ ਆਪਣਾ ਅੰਗੂਠਾ ਉਪਰ ਕਰ ਕੇ ਆਪਣੀ ਤੰਦਰੁਸਤੀ ਦਾ ਇਸ਼ਾਰਾ ਕੀਤਾ |
ਰਾਸ਼ਟਰਪਤੀ ਟਰੰਪ ਦੀ ਮੈਡੀਕਲ ਟੀਮ ਨੇ ਕਿਹਾ ਕਿ ਹਾਲਾਂਕਿ ਉਹ ਇਸ ਸਮੇਂ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਨਹੀਂ ਹਨ, ਫਿਰ ਵੀ ਉਹ ਘਰ ਜਾ ਸਕਦੇ ਹਨ।ਉਨ੍ਹਾਂ ਦਾ ਆਕਸੀਜਨ ਦਾ ਪੱਧਰ ਆਮ ਹੈ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਖੇ ਰੈਮੇਡਸਵੀਰ ਦੀ ਪੰਜਵੀਂ ਖੁਰਾਕ ਦਿੱਤੀ ਜਾਵੇਗੀ.ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕੋਵਿਡ -19 ਤੋਂ ਨਾ ਡਰੋ. ਇਸ ਨੂੰ ਆਪਣੀ ਜ਼ਿੰਦਗੀ ਉੱਤੇ ਹਾਵੀ ਨਾ ਹੋਣ ਦਿਓ. ਅਸੀਂ ਟਰੰਪ ਪ੍ਰਸ਼ਾਸਨ ਵਿਚ ਇਸ ਵਾਇਰਸ ਵਿਰੁੱਧ ਕੁਝ ਜ਼ਬਰਦਸਤ ਦਵਾਈਆਂ ਅਤੇ ਜਾਣਕਾਰੀ ਪ੍ਰਾਪਤ ਕੀਤੀ ਹੈ. ਮੈਂ 20 ਸਾਲ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਦਾ ਹਾਂ.
ਇਸ ਤੋਂ ਪਹਿਲਾਂ, ਡਾਕਟਰਾਂ ਨੇ ਖੁਲਾਸਾ ਕੀਤਾ ਸੀ ਕਿ ਰਾਸ਼ਟਰਪਤੀ ਟਰੰਪ ਦੇ ਖੂਨ ਵਿੱਚ ਆਕਸੀਜਨ ਦਾ ਪੱਧਰ ਇਸ ਹੱਦ ਤੱਕ ਹੇਠਾਂ ਆ ਗਿਆ ਸੀ ਕਿ ਉਨ੍ਹਾਂ ਨੂੰ ਸਟੀਰੌਇਡ ਦੇਣੀ ਪਈ, ਜੋ ਸਿਰਫ ਬਹੁਤ ਵਧੇਰੇ ਬਿਮਾਰ ਲੋਕਾਂ ਨੂੰ ਦਿੱਤੀ ਜਾਂਦੀ ਹੈ. ਡਾਕਟਰਾਂ ਦਾ ਕਹਿਣਾ ਹੈ ਕਿ ਟਰੰਪ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਇੱਛਾ ਜਤਾਈ ਸੀ ਕਿ ਉਸ ਨੂੰ ਸੋਮਵਾਰ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇ ਅਤੇ ਬਾਕੀ ਦਾ ਇਲਾਜ ਵ੍ਹਾਈਟ ਹਾਊਸ ਵਿੱਚ ਕੀਤਾ ਜਾਵੇ।