ਖੇਤੀ ਬਚਾਓ ਯਾਤਰਾ ਰੈਲੀ ਵਿੱਚ ‘ ਠੋਕੋ ਤਾਲੀ ‘ ਦੇ ਢੰਗ ਤਰੀਕੇ ਵੇਖ ਕੇ ਹੱਸਦੇ ਰਹੇ ਲੋਕ – ਕਿਸਾਨਾਂ ਦੀ ਥਾਂ ਆਪਣਾ ਗੁੱਸਾ ਰਿਹਾ ਭਾਰੂ – ਪੜ੍ਹੋ ਤੇ ਤੁਸੀਂ ਵੀ ਠੋਕੋ ਤਾਲੀ

‘ ਅੱਜ ਨਾ ਮੈਨੂੰ ਰੋਕੋ ! ਤੁਹਾਨੂੰ ਇਸ਼ਾਰਾ ਹੀ ਬਹੁਤ ਹੈ , ਮੈਨੂੰ ਪਹਿਲਾਂ ਹੀ ਬੈਠਾਅ ਰਖਿਆ – – – ਜਦੋ ਸਿੱਧੂ ਜਵਾਬ ਦੇ ਰਿਹਾ ਸੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੇ ਕਿਸੇ ਨੇ ਕੁਝ ਹੋਰ ਕਿਹਾ ਤਾਂ ” ਠੋਕੋ ਤਾਲੀ ” ਹੋ ਜਾਣੀ ਸੀ | ਵੇਖਣ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਸਿੱਧੂ ਦੇ ਭਾਸ਼ਣ ਵਿੱਚ ਸਹਿਣਸ਼ੀਲਤਾ ਦੀ ਥਾਂ ਬੇਚੈਨੀ ਵਧੇਰੇ ਸੀ |

ਨਿਊਜ਼ ਪੰਜਾਬ
ਬੱਧਨੀ ਕਲਾਂ ( ਮੋਗਾ ) 4 ਅਕਤੂਬਰ – ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖੇਤੀ ਬਚਾਓ ਯਾਤਰਾ ਰੈਲੀ ਵਿੱਚ ਕੀਤਾ ਭਾਸ਼ਣ ਅਤੇ ਉਸ ਦੀ ਸਰੀਰਕ ਹਿਲ – ਜੁਲ ਦਰਸਾ ਰਹੀ ਸੀ ਕਿ ਉਹ ਅੱਜ ਆਪਣੇ ਆਪ ਨੂੰ ਕਾਬੂ ਰੱਖਣ ਵਿੱਚ ਸਫਲ ਨਹੀਂ ਹੋ ਸਕਿਆ ਅਤੇ ਕਿਸਾਨਾਂ ਦੀ ਥਾਂ ਆਪਣਾ ਨਿਜ਼ੀ ਗੁੱਸਾ ਕੱਢਣ ਦੇ ਰੌ ਵਿੱਚ ਸੀ |
ਸਿੱਧੂ ਡੇਢ ਸਾਲ ਬਾਅਦ ਵੱਡੀ ਸਟੇਜ ‘ਤੇ ਆਉਣ ਤੋਂ ਬਾਅਦ ਅੱਜ ਆਪਣੇ ਆਪ ਤੋਂ ਬਾਹਰ ਹੋ ਗਿਆ ਅਤੇ ਬਾਹਾਂ ਉਲਾਰ ਉਲਾਰ ਕੇ ਬੋਲਦਿਆਂ ਆਪਣੀਆਂ ਗੱਲਾਂ ਤੇ ਆਪ ਹੀ ਕਹਿੰਦਾ ਰਿਹਾ ‘ ਠੋਕੋ ਤਾਲੀ ‘ ਲੋਕ ਉਹਂਦੇ ਢੰਗ ਤਰੀਕੇ ਵੇਖ ਕੇ ਹੱਸਦੇ ਰਹੇ ਜਦੋ ਸਟੇਜ ਸਕੱਤਰ ਨੇ ਭਾਸ਼ਣ ਖਤਮ ਕਰਨ ਲਈ ਸਲਿੱਪ ਰੱਖੀ ਤਾਂ ਬੜੇ ਔਖੇ ਢੰਗ ਨਾਲ ਬੋਲਦਿਆਂ ਕਿਹਾ ਕਿ ‘ ਅੱਜ ਨਾ ਮੇਨੂ ਰੋਕੋ ! ਤੁਹਾਨੂੰ ਇਸ਼ਾਰਾ ਹੀ ਬਹੁਤ ਹੈ , ਮੈਨੂੰ ਪਹਿਲਾਂ ਹੀ ਬੈਠਾਅ ਰਖਿਆ – – – ਜਦੋ ਸਿੱਧੂ ਜਵਾਬ ਦੇ ਰਿਹਾ ਸੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੇ ਕਿਸੇ ਨੇ ਕੁਝ ਹੋਰ ਕਿਹਾ ਤਾਂ ” ਠੋਕੋ ਤਾਲੀ ” ਹੋ ਜਾਣੀ ਸੀ | ਵੇਖਣ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਸਿੱਧੂ ਦੇ ਭਾਸ਼ਣ ਵਿੱਚ ਸਹਿਣਸ਼ੀਲਤਾ ਦੀ ਥਾਂ ਬੇਚੈਨੀ ਵਧੇਰੇ ਸੀ |
ਸਿੱਧੂ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਤਾਂ ਅਸੀਂ ਕੀ ਕਰਾਂਗੇ। ਸਿੱਧੂ ਦੇ ਕਹਿਣ ਦਾ ਮਤਲਬ ਸੀ ਕਿ ਪੰਜਾਬ ਸਰਕਾਰ ਕੀ ਕਰ ਸਕਦੀ ਹੈ। ਹੋਰ ਸਵਾਲ ਪੁੱਛਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਐਮਐਸਪੀ ਦੁੱਧ ‘ਤੇ ਦਿੱਤੀ ਜਾ ਸਕਦੀ ਹੈ ਅਤੇ ਹਿਮਾਚਲ ਸਰਕਾਰ ਸੇਬਾਂ‘ ਤੇ ਦੇ ਸਕਦੀ ਹੈ ਤਾਂ ਫਿਰ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹੱਲ ਦੇਣਾ ਚਾਹੀਦਾ ਹੈ। ਸਰਕਾਰਾਂ ਦਿਖਾਉਣ ਲਈ ਨਹੀਂ ਹੁੰਦੀਆਂ. ਸਰਕਾਰਾਂ ਹੱਲ ਪ੍ਰਦਾਨ ਕਰਨ ਲਈ ਹੁੰਦੀਆਂ ਹਨ
ਸਿੱਧੂ ਨੇ ਅੱਗੇ ਕਿਹਾ ਕਿ ਪਹਿਲਾਂ ਐਮਐਸਪੀ, ਸਰਕਾਰੀ ਖਰੀਦ ਅਤੇ ਖੁਰਾਕ ਸੁਰੱਖਿਆ ਕਾਂਗਰਸ ਦੁਆਰਾ ਦਿੱਤੀ ਗਈ ਸੀ, ਫਿਰ ਪੰਜਾਬ ਸਰਕਾਰ ਨੂੰ ਵੀ ਐਮਐਸਪੀ ਅਤੇ ਭੰਡਾਰਨ ਸਮਰੱਥਾ ਦੇਣੀ ਚਾਹੀਦੀ ਹੈ ।
ਸਿੱਧੂ ਦੇ ਭਾਸ਼ਣ ਦੀ ਇੱਹ ਉਦਾਹਰਣ ਕੀ ਇਸ਼ਾਰਾ ਕਰ ਰਹੀ ਹੈ – ਜੇ ਤੁਸੀਂ ਬੱਸ ਵਿਚ ਚੜ੍ਹ ਜਾਂਦੇ ਹੋ, ਤਾਂ ਇਹ ਵੀ ਲਿਖਿਆ ਹੋਇਆ ਹੁੰਦਾ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜੁਮੇਵਾਰ ਹੈ – – ਲੋਕ ਸੋਚ ਰਹੇ ਸਨ ਇੱਹ ਇਸ਼ਾਰਾ ਕਿਹੜੇ ਪਾਸੇ ਹੋ ਰਿਹਾ ?