ਖੂਨਦਾਨ ਨਾਲ ਵੱਡੇ ਰੋਗਾਂ ਤੋਂ ਰਾਹਤ ਮਿਲਦੀ ਹੈ ਤੇ ਕਸ਼ਟ ਦੂਰ ਹੂੰਦੇ ਹਨ-ਸੰਤ ਕਾਹਨ ਸਿੰਘ — ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ 385ਵਾਂ ਮਹਾਨ ਖੂਨਦਾਨ ਕੈਂਪ

ਰੈਡ ਕਰਾਸ ਦੇ ਬਾਨੀ ਭਾਈ ਘਨ੍ਹੱਈਆ ਸਿੰਘ ਜੀ ਦੇ 316ਵੇਂ ਮਲ੍ਹਮ ਪੱਟੀ ਬਖਸ਼ਿਸ਼ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆਖੂਨਦਾਨ ਨਾਲ ਵੱਡੇ ਰੋਗਾਂ ਤੋਂ ਰਾਹਤ ਮਿਲਦੀ ਹੈ ਤੇ ਕਸ਼ਟ ਦੂਰ ਹੂੰਦੇ ਹਨ-ਸੰਤ ਕਾਹਨ ਸਿੰਘ           ਸੰਤ ਬਾਬਾ ਕਾਹਨ ਸਿੰਘ ਜੀ ਨੇ ਖੂਨਦਾਨ ਕਰਨ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਦੇ ਵੱਡੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਕਸ਼ਟ ਦੂਰ ਹੁੰਦੇ ਹਨ ਅਨੇਕਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਸੰਸਾਰ ਵਿੱਚ ਸਭ ਤੋਂ ਵੱਡਾ ਪੁੰਨ ਦਾ ਦਾਨ ਹੈ

ਭੁਪਿੰਦਰ ਸਿੰਘ ਮੱਕੜ

ਲੁਧਿਆਣਾ , 28 ਸਤੰਬਰ – ਰੈਡ ਕਰਾਸ ਦੇ ਬਾਨੀ ਭਾਈ ਘਨ੍ਹੱਈਆ ਸਿੰਘ ਜੀ ਦੇ 316ਵਾਂ ਮੱਲ੍ਹਮ ਪੱਟੀ ਸੇਵਾ ਬਖਸ਼ਿਸ਼ ਦਿਵਸ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ 385ਵਾਂ ਮਹਾਨ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ, ਵਾਈਸ ਚੇਅਰਮੈਨ ਅਸ਼ੋਕ ਪੁਰੀ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦੀ ਸਰਪ੍ਰਸਤੀ ਸੰਤ ਬਾਬਾ ਕਾਹਨ ਸਿੰਘ ਜੀ ਗੋਨਿਆਣਾ ਮੰਡੀ ਵਾਲਿਆਂ ਨੇ ਕੀਤੀ। ਸੰਤ ਬਾਬਾ ਕਾਹਨ ਸਿੰਘ ਜੀ ਨੇ ਖੂਨਦਾਨ ਕਰਨ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਦੇ ਵੱਡੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਕਸ਼ਟ ਦੂਰ ਹੁੰਦੇ ਹਨ ਅਨੇਕਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਸੰਸਾਰ ਵਿੱਚ ਸਭ ਤੋਂ ਵੱਡਾ ਪੁੰਨ ਦਾ ਦਾਨ ਹੈ ਸੰਤ ਬਾਬਾ ਕਾਹਨ ਸਿੰਘ ਜੀ ਨੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਬ ਰਜਿਸਟਰਾਰ ਪੱਛਮੀ ਸ. ਅਮਰਿੰਦਰ ਸਿੰਘ ਮੱਲ੍ਹੀ ਅਤੇ ਖੂਨਦਾਨੀਆਂ ਨੂੰ ਕੋਵਿਡ-19 ਦਾ ਸੇਵੀਅਰ ਅਵਾਰਡ ਨਾਲ ਨਵਾਜਿਆ ਗਿਆ।ਇਸ ਮੌਕੇ ਤੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਪੰਥ ਪ੍ਰਸਿਧ ਕਥਾਵਾਚਕ ਹਰਪ੍ਰੀਤ ਸਿੰਘ ਜੀ ਮਖੂ ਅਤੇ ਪੰਜਾਬ ਪੁਲੀਸ ਦੇ ਸੀ਼ਆਈ.ਸਟਾਫ ਦੇ ਇੰਚਾਰਜ ਅਵਤਾਰ ਸਿੰਘ ਜੀ ਨੇ ਆਪਣਾ ਖ਼ੂਨਦਾਨ ਕਰਕੇ ਜਿਹੜੇ ਨੌਜਵਾਨ ਕਰੋਨਾ ਵਾਇਰਸ ਕਰਕੇ ਖੂਨਦਾਨ ਕਰਨ ਤੋਂ ਡਰਦੇ ਨੇ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਬਣੇ। ਇਸ ਮੋਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਬੁਲਾਰਾ ਭਾਈ ਹਰਪਾਲ ਸਿੰਘ ਨਿਮਾਣਾ ਨੇ ਦੱਸਿਆ ਖੂਨਦਾਨ ਕੈਂਪ ਦੋਰਾਨ 200 ਬਲੱਡ ਯੁਨਿਟ ਡੀਐਮਸੀ ਹਸਪਤਾਲ,ਗੁਰੂ ਨਾਨਕ ਹਸਪਤਾਲ,ਅਤੇ ਸਿਵਿਲ ਹਸਪਤਾਲ ਦੇ ਬੀਟੀੳ ਡਾਕਟਰ ਗੁਰਿੰਦਰਦੀਪ ਸਿੰਘ ਗਰੇਵਾਲ ਦੀ ਟੀਮ ਮੈਂਬਰ ਕੋਮਲ,ਸੁਖਵਿੰਦਰ ਕੌਰ ਦੇ ਨਿੱਘੇ ਸਹਿਯੋਗ ਨਾਲ ਇਕਤਰ ਕੀਤਾ।ਇਸ ਮੋਕੇ ਤੇ ਸੁਖਪਾਲਬੀਰ ਸਿੰਘ ਪਾਸੀ,ਜਗਤਜੀਤ ਸਿੰਘ ਪਾਸੀ, ਅਮਰਜੀਤ ਸਿੰਘ ਪਮਾਲੀ, ਭਾਈ ਪ੍ਰਦੀਪ ਸਿੰਘ ਇਆਲੀ ਕਲਾਂ, ਬੀਬੀ ਸੁਖਵਿੰਦਰ ਕੌਰ ਸੁਖੀ, ਕੁਲਜੀਤ ਸਿੰਘ ਖੁਰਾਣਾ, ਐਡਵੋਕੇਟ ਪਰਵਿੰਦਰ ਸਿੰਘ ਬਤਰਾ,ਤਨਜੀਤ ਸਿੰਘ,ਭੁਪਿੰਦਰ ਸਿੰਘ ਮਕੱੜ,ਰਜਿੰਦਰ ਸਿੰਘ ਰਾਜੂ, ਦਲਜੀਤ ਸਿੰਘ ਲਾਂਬਾ, ਲਕਸ਼ਮਣ ਸਿੰਘ,ਹਰਪਾਲ ਸਿੰਘ ਬੱਗਾ ਕਲਾਂ,ਭੁਪਿੰਦਰ ਸਿੰਘ ਕੁਤਬੇਵਾਲ,ਸ਼ਮਸ਼ੇਰ ਸਿੰਘ ਲਾਡੋਵਾਲ,ਮਨੀ ਬਰਮੀ,ਮਨਦੀਪ ਸਿੰਘ ਅਜਾਦ, ਸਰਬਜੀਤ ਸਿੰਘ ਬਟੂ, ਲਵਜੀਤ ਸਿੰਘ ਧਾਲੀਵਾਲ, ਰਜਤ ਨਰੂਲਾ ਖੰਨਾ, ਲਖਵਿੰਦਰ ਸਿੰਘ ਮਹਿਰਾ, ਜਗਵੀਰ ਸਿੰਘ, ਮੋਹਨ ਸਿੰਘ ਸਚਦੇਵਾ,ਆਦਿ ਹਾਜ਼ਰ ਸਨ