ਭਾਜਪਾ ਨੇ ਆਪਣੀ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ – ਕਈ ਚੇਹਰੇ ਗਏ ਤੇ ਕਈ ਨਵੇਂ ਆਏ
ਨਿਊਜ਼ ਪੰਜਾਬ
ਨਵੀ ਦਿੱਲੀ , 26 ਸਤੰਬਰ – ਭਾਜਪਾ ਨੇ ਆਪਣੀ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਨਵੀਂ ਕੌਮੀ ਕਾਰਜਕਾਰਨੀ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਗਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਅੱਠ ਮਹੀਨੇ ਬਾਅਦ ਜੇਪੀ ਨੱਡਾ ਨੇ ਕਾਰਜਕਾਰਨੀ ਦਾ ਐਲਾਨ ਕੀਤਾ ਹੈ I
ਬਹੁਤ ਸਾਰੇ ਨਵੇਂ ਚਿਹਰੇ ਨਵੀਂ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਬਹੁਤ ਸਾਰੇ ਬਜ਼ੁਰਗਾਂ ਆਗੂਆਂ ਨੂੰ ਹਟਾ ਦਿੱਤਾ ਗਿਆ ਹੈ. ਪੁਰਾਣੇ ਨੇਤਾ ਰਾਮ ਮਾਧਵ ਅਤੇ ਅਨਿਲ ਜੈਨ ਨੂੰ ਨਵੀਂ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਮੁਰਲੀਧਰ ਰਾਓ ਦਾ ਨਾਮ ਵੀ ਨਵੀਂ ਸੂਚੀ ਤੋਂ ਬਾਹਰ ਹੈ। ਤਰੁਣ ਚੁੱਘ ਅਤੇ ਸੀ ਟੀ ਰਵੀ ਨੂੰ ਨਵਾਂ ਜਨਰਲ ਸਕੱਤਰ ਬਣਾਇਆ ਗਿਆ ਹੈ।
ਤੇਜਸ਼ਵੀ ਸੂਰਿਆ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ। ਤੇਜਸਵੀ ਨੇ ਪੂਨਮ ਮਹਾਜਨ ਦੀ ਥਾਂ ਲਈ ਹੈ। ਮੰਦਸੌਰ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਨੂੰ ਨਵੀਂ ਕੌਮੀ ਕਾਰਜਕਾਰਨੀ ਵਿਚ ਸਹਿ-ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਨਵੀਂ ਕੌਮੀ ਕਾਰਜਕਾਰਨੀ ਵਿੱਚ 12 ਨੇਤਾਵਾਂ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਾਏ ਗਏ ਹਨ। ਇਸ ਵਿਚ ਝਾਰਖੰਡ ਦੇ ਦੋ ਨੇਤਾਵਾਂ ਨੂੰ ਜਗ੍ਹਾ ਮਿਲੀ ਹੈ ਜਦਕਿ ਦੂਜੇ ਰਾਜਾਂ ਵਿਚੋਂ ਸਿਰਫ ਇਕ ਵਿਅਕਤੀ ਨੂੰ ਜਗ੍ਹਾ ਮਿਲੀ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਅਤੇ ਸੰਸਦ ਮੈਂਬਰ ਅੰਨਪੂਰਣਾ ਦੇਵੀ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਾਇਆ ਗਿਆ ਹੈ।
ਪੰਜਾਬ ਦੇ ਅੰਮ੍ਰਿਤਸਰ ਤੋਂ ਤਰੁਣ ਚੁੱਘ ਨੂੰ ਤਰੱਕੀ ਮਿਲੀ ਹੈ । ਤਰੁਣ ਪਹਿਲਾਂ ਰਾਸ਼ਟਰੀ ਸੱਕਤਰ ਸੀ, ਹੁਣ ਉਸਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ ਹੈ। ਤਰੁਣ ਇਸ ਸਮੇਂ ਅੰਡੇਮਾਨ ਅਤੇ ਨਿਕੋਬਾਰ ਦਾ ਇੰਚਾਰਜ ਹੈ।