ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ – 13.77 ਕਰੋੜ ਹਨ ਸ਼ੁਭ ਚਿੰਤਕ
ਨਵੀ ਦਿੱਲੀ – 2 ਮਾਰਚ ( ਨਿਊਜ਼ ਪੰਜਾਬ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਦਾ ਵਿਚਾਰ ਬਣਾਇਆ ਹੈ , ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਖੁਦ ਟਵੀਟ ਕਰ ਕੇ ਕਿਹਾ ਕੇ ਉਹ ” ਇਸ ਐਤਵਾਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ,ਟਵੀਟਰ, ਇੰਸਟਾਗ੍ਰਾਮ ਅਤੇ ਯੂ ਟਿਊਬ ਨੂੰ ਛੱਡਣ ਬਾਰੇ ਸੋਚ ਰਿਹਾ ਹਾਂ, ਤੁਹਾਨੂੰ ਸਾਰਿਆਂ ਨੂੰ ਅਗੇ ਜਾਣਕਾਰੀ ਦਿਆਗਾ.” ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਉਕਤ ਸਾਰੇ ਸ਼ੋਸ਼ਲ ਮੀਡੀਆ ਵਿਚ ਲਗਭਗ 14 ਕਰੋੜ ਸ਼ੁਭ ਚਿੰਤਕ ਹਨ I ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ 4 ਕਰੋੜ 47 ਲੱਖ,ਟਵੀਟਰ 5 ਕਰੋੜ 33 ਲੱਖ , ਇੰਸਟਾਗ੍ਰਾਮ 3 ਕਰੋੜ 52 ਲੱਖ ਅਤੇ ਯੂ ਟਿਊਬ ਤੇ 45 ਲੱਖ ਸ਼ੁਭ -ਚਿੰਤਕ / ਚਾਹਵਾਨ ਹਨ