ਨਿਰਭੈਆ ਕੇਸ ਦੇ ਦੋਸ਼ੀਆਂ ਨੂੰ ਕੱਲ੍ਹ ਹੋਣ ਵਾਲੀ ਫਾਂਸੀ ‘ਤੇ ਰੋਕ

ਨਵੀਂ ਦਿੱਲੀ, 2 ਮਾਰਚ – ਦਿੱਲੀ ਦੀ ਅਦਾਲਤ ਨੇ ਨਿਰਭੈਆ ਕੇਸ ਦੇ ਦੋਸ਼ੀਆਂ ਨੂੰ ਕੱਲ੍ਹ ਹੋਣ ਵਾਲੀ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ ਤੇ ਅਗਲੇ ਹੁਕਮਾਂ ਤੱਕ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਹੈ। ਦਿੱਲੀ ਦੀ ਅਦਾਲਤ ਵੱਲੋਂ ਨਿਰਭੈਆ ਕੇਸ ਦੇ ਦੋਸ਼ੀਆਂ ਦੀ ਫਾਂਸੀ ਉੱਪਰ ਰੋਕ ਲਗਾਉਣ ‘ਤੇ ਬੋਲਦਿਆਂ ਨਿਰਭੈਆ ਦਾ ਮਾਂ ਨੇ ਕਿਹਾ ਕਿ ਅਦਾਲਤ ਨੂੰ ਆਪਣੇ ਹੀ ਹੁਕਮ ‘ਤੇ ਅਮਲ ਕਰਨ ਵਿਚ ਇੰਨਾ ਵਕਤ ਕਿਉਂ ਲੱਗ ਰਿਹਾ ਹੈ। ਫਾਂਸੀ ਨੂੰ ਵਾਰ ਵਾਰ ਮੁਲਤਵੀ ਕਰਨਾ ਸਾਡੇ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦਾ ਹੈ।ਪਟਿਆਲਾ ਹਾਊਸ ਅਦਾਲਤ ਨੇ ਫਾਂਸੀ ਦੀ ਸਜਾ ਨੂੰ ਇਸ ਲਈ ਰੋਕਿਆ ਕਿਉਂ ਕਿ ਇਕ ਦੋਸ਼ੀ ਪਵਨ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਕੀਤੀ ਗਈ ਹੈ I