ਪੰਜਾਬ ਵਿੱਚੋਂ ਸਵੇਰੇ 6 ਵਜੇ ਤੋਂ ਕੋਈ ਯਾਤਰੀ ਰੇਲ ਗੱਡੀ ਨਹੀਂ ਚਲੇਗੀ – ਕਿਸਾਨ ਅੰਦੋਲਨ ਕਾਰਨ ਰੇਲਵੇ ਦਾ ਫੈਂਸਲਾ – ਕਈ ਅਹਿਮ ਰੇਲ ਗੱਡੀਆਂ ਨੇ ਸ਼ਾਮਲ – ਪੜ੍ਹੋ 14 ਟ੍ਰੇਨਾਂ ਦੀ ਲਿਸਟ
ਨਿਊਜ਼ ਪੰਜਾਬ
ਫਿਰੋਜ਼ਪੁਰ , 23 ਸਤੰਬਰ – ਪੰਜਾਬ ਵਿੱਚ ਕਿਸਾਨਾਂ ਵਲੋਂ ਅਰੰਭੇ ਅੰਦੋਲਨ ਰੇਲ ਰੋਕੋ ਪ੍ਰੋਗਰਾਮ ਨੂੰ ਵੇਖਦਿਆਂ ਰੇਲਵੇ ਨੇ ਪੰਜਾਬ ਤੋਂ ਚਲਣ ਵਾਲੀਆਂ 14 ਯਾਤਰੀ ਟ੍ਰੇਨਾਂ ਨੂੰ ਕੈਂਸਲ ਕਰਨ ਦਾ ਐਲਾਨ ਕੀਤਾ ਹੈ I
ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਬਿੱਲਾਂ ਵਿਰੁੱਧ ਪੰਜਾਬ ਬੰਦ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਰੇਲ ਗੱਡੀਆਂ ਰੋਕਣ ਦੀ ਵੀ ਗੱਲ ਕਹੀ ਹੈ। ਫਿਰੋਜ਼ਪੁਰ ਡਵੀਜ਼ਨਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਵਲੋਂ 24 ਤੋਂ 26 ਸਤੰਬਰ ਦਰਮਿਆਨ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੋਇਆ ,ਇਸ ਸਬੰਧ ਵਿੱਚ ਇੱਕ ਮੀਟਿੰਗ ਬੁੱਧਵਾਰ ਨੂੰ ਰੇਲਵੇ ਡਵੀਜ਼ਨ ਦਫਤਰ ਫਿਰੋਜ਼ਪੁਰ ਵਿਖੇ ਹੋਈ। ਡੀ ਸੀ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ, ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਭੁਪਿੰਦਰ ਸਿੰਘ, ਵਧੀਕ ਮੰਡਲ ਰੇਲਵੇ ਮੈਨੇਜਰ ਸੁਖਵਿੰਦਰ ਸਿੰਘ, ਸੀਨੀਅਰ ਡਵੀਜ਼ਨਲ ਸੇਫਟੀ ਕਮਿਸ਼ਨਰ ਅਸ਼ੀਸ਼ ਕੁਮਾਰ ਅਤੇ ਹੋਰ ਅਧਿਕਾਰੀ ਮੌਜ਼ੂਦ ਸਨ।
ਮੀਟਿੰਗ ਵਿੱਚ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਕਿ ਫਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਵਿਸ਼ੇਸ਼ ਯਾਤਰੀ ਰੇਲ ਗੱਡੀਆਂ 24 ਸਤੰਬਰ ਨੂੰ ਸਵੇਰੇ 6 ਵਜੇ ਤੋਂ ਰੱਦ ਕੀਤੀਆਂ ਜਾਣਗੀਆਂ । ਸਥਿਤੀ ਦੇ ਅਨੁਸਾਰ ਮਾਲ ਢੋਣ ਵਾਲੀਆਂ ਗੱਡੀਆਂ ਚਲਾਈਆਂ ਜਾਣਗੀਆਂ, ਫਿਰੋਜ਼ਪੁਰ ਡਵੀਜ਼ਨ ਇਸ ਸਮੇਂ ਯਾਤਰੀਆਂ ਦੀ ਸਹੂਲਤ ਲਈ 14 ( ਜੋੜੀ ) ਵਿਸ਼ੇਸ਼ ਯਾਤਰੀ ਰੇਲ ਗੱਡੀਆਂ ਚਲਾ ਰਿਹਾ ਹੈ I
ਬੰਦ ਕੀਤੀਆਂ ਰੇਲ ਗੱਡੀਆਂ – – –
1. 02903/02904 ਅੰਮ੍ਰਿਤਸਰ – ਮੁੰਬਈ ਸੈਂਟਰਲ
2. 02357/02358 ਅਮ੍ਰਿਤਸਰ – ਕੋਲਕਾਤਾ
3. 02407/02408 ਅੰਮ੍ਰਿਤਸਰ – ਨਿਊ ਜਲਪਾਈਗੁੜੀ
4. 02925/02926 ਅਮ੍ਰਿਤਸਰ – ਬਾਂਦਰਾ ਟਰਮਿਨਸ
5. 02715/02716 ਅੰਮ੍ਰਿਤਸਰ – ਹਜ਼ੂਰ ਸਾਹਿਬ ਨਾਂਦੇੜ
6. 02053/02054 ਅੰਮ੍ਰਿਤਸਰ – ਹਰਿਦੁਆਰ
7. 04673/04674 ਅੰਮ੍ਰਿਤਸਰ – ਜਯਨਗਰ
8. 04649/04650 ਅੰਮ੍ਰਿਤਸਰ – ਜਯਨਗਰ
9. 02425/02426 ਜੰਮੂ – ਨਵੀਂ ਦਿੱਲੀ
10. 05933/05934 ਅੰਮ੍ਰਿਤਸਰ – ਦਿਬਰੂਗੜ
11. 03307/03308 ਫਿਰੋਜ਼ਪੁਰ ਕੈਂਟ – ਧਨਬਾਦ
12. 04653/04654 ਅਮ੍ਰਿਤਸਰ – ਨਿਊ ਜਲਪਾਈਗੁੜੀ
13. 04651/04652 ਅੰਮ੍ਰਿਤਸਰ – ਜਯਨਗਰ
14. 09025/09026 ਅੰਮ੍ਰਿਤਸਰ – ਬਾਂਦਰਾ ਟਰਮਿਨਸ