ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ – ਜਥੇਦਾਰ ਨਿਮਾਣਾ ਨੇ ਸ਼ਮਸ਼ੇਰ ਸਿੰਘ ਲਾਡੋਵਾਲ ਦਿਹਾਤੀ ਇਕਾਈ ਦਾ ਪ੍ਰਧਾਨ ਤੇ ਮਨੀ ਬਰਮੀ ਨੂੰ ਰਾਏਕੋਟ ਇਕਾਈ ਦਾ ਪ੍ਰਧਾਨ ਥਾਪਿਆ

ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਜਥੇਦਾਰ ਨਿਮਾਣਾ ਨੇ ਸ਼ਮਸ਼ੇਰ ਸਿੰਘ ਲਾਡੋਵਾਲ ਦਿਹਾਤੀ ਇਕਾਈ ਦਾ ਪ੍ਰਧਾਨ ਤੇ ਮਨੀ ਬਰਮੀ ਨੂੰ ਰਾਏਕੋਟ ਇਕਾਈ ਦਾ ਪ੍ਰਧਾਨ ਥਾਪਿਆ

ਭੁਪਿੰਦਰ ਸਿੰਘ ਮੱਕੜ

ਲੁਧਿਆਣਾ , 23 ਸਤੰਬਰ –  ਭਾਈ ਘਨ੍ਹੱਈਆ ਜੀ ਵੱਲੋ ਬਖਸ਼ੀਆਂ ਮਨੁੱਖੀ ਭਲਾਈ ਦੀਆਂ ਸੇਵਾਵਾਂ ਅਤੇ ਸੇਵਾ ਸੰਕਲਪ ਦੇ ਸਿਧਾਂਤਾਂ ਉਪਰ ਪੂਰੀ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਜੱਥੇਬੰਦੀ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵੱਲੋਂ ਆਪਣੇ ਜੱਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਦੀ ਆਰੰਭ ਕੀਤੀ ਗਈ ਮੁਹਿੰਮ ਦੇ ਅੰਤਰਗਤ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਇੱਕ ਅਹਿਮ ਐਲਾਨ ਕਰਦਿਆਂ ਹੋਇਆ ਸੇਵਾ ਕਾਰਜਾਂ ਨੂੰ ਸਮਰਪਿਤ ਨੌਜਵਾਨ ਸ.ਸ਼ਮਸ਼ੇਰ ਸਿੰਘ ਲਾਡੋਵਾਲ ਨੂੰ ਸੁਸਾਇਟੀ ਦੀ ਲੁਧਿਆਣਾ ਦਿਹਾਤੀ ਇਕਾਈ ਦਾ ਪ੍ਰਧਾਨ ਅਤੇ ਸ.ਮਨਮੋਹਨ ਸਿੰਘ ਮਨੀ ਬਿਰਮੀ ਨੂੰ ਰਾਏਕੋਟ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ।
ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੱਜ ਸੁਸਾਇਟੀ ਦੇ ਸੀਨੀਅਰ ਮੈਬਰਾਂ ਦੀ ਸੱਦੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਨਵੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੁਸਾਇਟੀ ਦੇ ਸਮੁੱਚੇ ਪ੍ਰਬੰਧ ਨੂੰ ਸਚਾਰੂ ਢੰਗ ਨਾਲ ਚਲਾਉਣ ਹਿੱਤ ਨਵੇਂ ਜੱਥੇਬੰਦਕ ਢਾਂਚੇ ਅੰਦਰ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਉੱਦਮੀ ਤੇ ਸੂਝਵਾਨ ਨੋਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੋਪੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮੁਨੱਖਤਾ ਦੀ ਸੇਵਾ ਕਰਨਾ ਹੈ ਅਤੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪ੍ਰੇਰੇਰ ਕੇ ਸੇਵਾ ਕਾਰਜਾਂ ਨਾਲ ਜੋੜਨਾਂ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਭਾਈ ਹਰਪਾਲ ਸਿੰਘ ਨਿਮਾਣਾ, ਅਮ੍ਰਿੰਤਪਾਲ ਸਿੰਘ, ਸਰਬਜੀਤ ਸਿੰਘ ਰਾਜਪਾਲ, ਤਨਜੀਤ ਸਿੰਘ, ਭੁਪਿੰਦਰ ਸਿੰਘ ਮਕੱੜ, ਅਮਨਦੀਪ ਸਿੰਘ, ਸਿਮਰਨਜੀਤ ਸਿੰਘ, ਪ੍ਰਦੀਪ ਸਿੰਘ ਜਸੀਆਂ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ,ਨਾਹਰ ਸਿੰਘ, ਪ੍ਰਵਿੰਦਰ ਸਿੰਘ, ਜਗਰੂਪ ਸਿੰਘ, ਰਮਨਦੀਪ ਸਿੰਘ, ਅਮਿ੍ਤਪਾਲ ਸਿੰਘ, ਲਖਵੀਰ ਸਿੰਘ,ਜਸੀ ਲਲਤੋਂ,ਬੜੂ ਬਰਮੀ ਆਦਿ ਹਾਜਰ ਸਨ।