ਮਹਾਰਾਜਾ ਨਰਿੰਦਰਾ ਇਨਕਲੇਵ ਪਟਿਆਲਾ ਦੀ ਵੈਲਫੇਅਰ ਸੁਸਾਇਟੀ ਨੇ ਕਲੋਨੀ ਵਿੱਚ ਸਫਾਈ ਅਭਿਆਨ ਚਲਾਇਆ

ਨਿਊਜ਼ ਪੰਜਾਬ

ਪਟਿਆਲਾ , 19 ਸਤੰਬਰ – ਤ੍ਰਿਪੜੀ ਇਲਾਕੇ ਦੀਆਂ ਸੰਘਣੀਆ ਕਾਲੋਨੀਆਂ ਵਿੱਚ ਚਿਕਨਗੁਣੀਆ, ਮਲੇਰੀਆ ਅਤੇ ਡੇਂਗੂ ਨੂੰ ਦੇਖਦੇ ਹੋਏ ਮਹਾਰਾਜਾ ਨਰਿੰਦਰਾ ਇਨਕਲੇਵ ਦੀ ਵੈਲਫੇਅਰ ਸੁਸਾਇਟੀ ਨੇ ਕਲੋਨੀ ਵਿੱਚ ਸਫਾਈ ਅਭਿਆਨ ਚਲਾਇਆ ਹੈ, ਕਲੋਨੀ ਵਿੱਚ ਝਾੜੀਆਂ, ਬੂਟੀਆਂ ਅਤੇ ਘਾਹ ਫੂਸ ਕਾਰਣ ਜਿੱਥੇ ਮੱਛਰ ਤੰਗ ਕਰਦਾ ਹੈ, ਉੱਥੇ ਕਈ ਵਾਰ ਘਾਹ ਫੂਸ ਵਿਚੋਂ ਸੱਪ ਨਿਕਲ ਕੇ ਘਰਾਂ ਵਿੱਚ ਆ ਵੜਦੇ ਸਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਲਫੇਅਰ ਸੁਸਾਇਟੀ ਵੱਲੋਂ ਕਾਲੋਨੀ ਦੀ ਸਫਾਈ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆ ਮਹਾਰਾਜਾ ਨਰਿੰਦਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਵਿਰਕ ਨੇ ਦੱਸਿਆ ਕਿ ਕੋਵਿਡ ਕਾਰਣ ਕਾਲੋਨੀ ਵਿੱਚ ਉਸਾਰੀ ਰੁੱਕ ਜਾਣ ਕਾਰਨ ਕਲੋਨੀ ਵਿੱਚ ਬਹੁਤ ਜਿਆਦਾ ਝਾੜ ਬੂਟ ਉੱਗ ਆਏ ਸਨ। ਵੈਲਫੇਅਰ ਨੇ ਕਲੋਨੀ ਵਾਲਿਆਂ ਦੇ ਸਾਥ ਨਾਲ ਪਿਛਲੇ ਲੰਮੇ ਸਮੇਂ ਤੋਂ ਕਲੋਨੀ ਨੂੰ ਸੁੰਦਰ ਬਣਾਉਣ ਦਾ ਇਰਾਦਾ ਕੀਤਾ ਹੋਇਆ ਹੈ। ਜਿਸ ਤਹਿਤ ਪਿਛਲੇ ਦਿਨੀ ਪਾਰਕਾਂ ਵਿੱਚ ਮਹਿੰਗੇ ਬੂਟੇ ਤੇ ਘਾਹ ਲਾਇਆ ਗਿਆ ਸੀ। ਇਸ ਸਫਾਈ ਅਭਿਆਨ ਵਿੱਚ ਵਿਰਕ ਦੇ ਨਾਲ, ਮਨੋਜ ਕੁਮਾਰ ਥਾਪਰ, ਰਜਿੰਦਰ ਸਿੰਘ ਭਾਟੀਆ, ਗੁਰਤੇਜ ਸਿੰਘ ਗਰੇਵਾਲ ਅਤੇ ਵੀਰ ਭਾਨ ਗਰਗ ਸ਼ਾਮਲ ਸਨ।