ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

‘ਪਦਮ ਸ਼੍ਰੀ’ ਸ੍ਰ. ਓਂਕਾਰ ਸਿੰਘ ਪਾਹਵਾ ਦਾ ਸਨਮਾਨ : ਸ੍ਰ. ਪਾਹਵਾ ਨੂੰ ‘ਪਦਮ ਸ਼੍ਰੀ’ ਐਵਾਰਡ ਮਿਲਣ ਨਾਲ ਪੰਜਾਬ ਦੇ ਉਦਯੋਗ ਦਾ ਸਨਮਾਨ ਹੋਇਆ – ਰਾਮ ਲੁਭਾਇਆ

ਨਿਊਜ਼ ਪੰਜਾਬ

ਲੁਧਿਆਣਾ, 2 ਜੂਨ – ਪੰਜਾਬ ਦੇ ਸਿਰਮੌਰ ਉਦਯੋਗਪਤੀ ਸ੍ਰ. ਉਂਕਾਰ ਸਿੰਘ ਪਾਹਵਾ ਜ੍ਹਿਨਾਂ ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ ਪਦਮ ਸ੍ਰੀ’ ਪ੍ਰਦਾਨ ਕੀਤਾ ਸੀ ਦਾ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਧੰਨਵਾਦ ਕਰਦਿਆਂ ਸ੍ਰ. ਓਂਕਾਰ ਸਿੰਘ ਪਾਹਵਾ, ਸੀਐਮਡੀ, ਏਵਨ ਸਾਈਕਲਜ਼ ਦਾ ਸਨਮਾਨ ਕੀਤਾ ਗਿਆ ।

ਪਦਮਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ, ਸੀਐਮਡੀ, ਏਵਨ ਸਾਈਕਲਜ਼ ਲਿਮਟਿਡ ਨੂੰ ਸ਼੍ਰੀ ਰਾਮ ਲੁਭਾਇਆ, ਉਪ ਪ੍ਰਧਾਨ, ਸੀਆਈਸੀਯੂ ਅਤੇ ਪ੍ਰਧਾਨ, ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿਸਟਰਡ), ਲੁਧਿਆਣਾ, ਅਹੁਦੇਦਾਰਾਂ ਸ਼੍ਰੀ ਰਮੇਸ਼ ਸ਼ਰਮਾ, ਐਸ. ਜਿੰਦਰਪਾਲ ਸਿੰਘ, ਸ਼੍ਰੀ ਸਰਬਜੀਤ ਸਿੰਘ ਅਤੇ ਸ਼੍ਰੀ ਰਾਹੁਲ ਸ਼ਰਮਾ ਦੁਆਰਾ ਸਨਮਾਨਿਤ ਗਿਆ,

ਇਸ ਸਮੇਂ  ਸਨਾਤਕਾਰ ਆਗੂ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਫੌਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਫੇਜ਼ 7, ਸ੍ਰ. ਸੁਰਜੀਤ ਸਿੰਘ ਗੁਰਸੇਵਕ, ਸ਼੍ਰੀ ਅਜੀਤ ਸਿੰਗਲਾ, ਸ੍ਰ. ਅਮਰੀਕ ਸਿੰਘ ਮਾਰਸ਼ਲ ਸਮੇਤ ਬਹੁਤ ਸਾਰੇ ਸਨਾਤਕਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਦਮਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ ਨੂੰ ਵਧਾਈ ਦਿੱਤੀ

ਸ਼੍ਰੀ ਰਾਮ ਲੁਭਾਇਆ,  CICU ਦੇ ਉਪ ਪ੍ਰਧਾਨ ਅਤੇ  ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਮ ਲੁਭਾਇਆ ਨੇ ਕਿਹਾ ਸ੍ਰ. ਉਂਕਾਰ ਸਿੰਘ ਪਾਹਵਾ ਦੇ ਉੱਦਮ ਸਦਕਾ ਪੰਜਾਬ ਦੇ ਸਾਇਕਲ ਉਦਯੋਗ ਨੂੰ ਨਵੀਨ ਤਕਨੀਕ ਵੱਲ ਵੱਧਣ ਦਾ ਮੌਕਾ ਮਿਲਿਆ ਅਤੇ ਸੈਕੜੇ ਛੋਟੇ ਉਦਯੋਗਾਂ ਨੂੰ ਰੁਜਗਾਰ ਅਤੇ ਹਜਾਰਾਂ ਕਿਰਤੀਆਂ ਨੂੰ ਕਿਰਤ ਮਿਲੀ ਹੈ,  ਉਨ੍ਹਾਂ ਵੱਲੋਂ ਸਿਹਤ ਅਤੇ ਸਮਾਜਿਕ ਸੇਵਾਵਾਂ ਅਤੇ ਉਨ੍ਹਾਂ ਦੀ ਨਿਮਰਤਾ ਨੇ ਪੰਜਾਬ ਦੇ ਉਦਯੋਗ ਵਿੱਚ ਉਨ੍ਹਾਂ ਲਈ ਸਤਿਕਾਰ ਪੈਦਾ ਕੀਤਾ ਹੈ, ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ ਪਦਮ ਸ੍ਰੀ’ ਪ੍ਰਦਾਨ ਕਰਨ ਨਾਲ ਪੰਜਾਬ ਦੇ ਉਦਯੋਗ ਦਾ ਸਨਮਾਨ ਹੋਇਆ ਹੈ,

ਐਸੋਸੀਏਸ਼ਨ ਦੇ ਅਹੁਦੇਦਾਰ ਸ਼੍ਰੀ ਰਮੇਸ਼ ਸ਼ਰਮਾ, ਸ੍ਰ. ਜਿੰਦਰਪਾਲ ਸਿੰਘ ( ਜੀਵਨ ) ਅਤੇ ਸ਼੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ‘ਪਦਮਸ਼੍ਰੀ’ ਸ੍ਰ. ਓਂਕਾਰ ਸਿੰਘ ਪਾਹਵਾ ਦੀਆਂ ਉਦਯੋਗ ਲਈ ਸੇਵਾਵਾਂ ਪ੍ਰਸੰਸਾ ਯੋਗ ਹਨ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਲੁਧਿਆਣਾ ਦਾ ਉਦਯੋਗ ਵਿਸ਼ਵ ਪੱਧਰੀ ਮੁਕਾਬਲੇ ਯੋਗ ਬਣ ਸਕਿਆ ਹੈ