ਆਯੁਰਵੈਦਿਕ ਵਿੱਚ ਪੇਟ ਦਾ ਰੋਗ – ਸੰਗਰੈਣੀ ਲਈ ਕੀ ਹੈ ਇਲਾਜ਼ ,ਪੜ੍ਹੋ ਡਾ. ਸਵਰਨਜੀਤ ਸਿੰਘ ਦੇ ਵਿਚਾਰ

ਪੇਟ ਦਾ ਰੋਗ – ਸੰਗਰੈਣੀ – Irritable Bowel Syndrome
ਡਾ. ਸਵਰਨਜੀਤ ਸਿੰਘ

————————-

ਕਿਰਪਾ ਵਿਸਥਾਰ ਵਿੱਚ ਪੜ੍ਹਨ ਲਈ ਇਸ ਲਿੰਕ ਨੂੰ ਖੋਲ੍ਹੋ – –

News Punjab net-2 (2

————————–

                    ਸੰਗਰੈਣੀ ਰੋਗ ਪੇਟ ਦਾ ਇੱਕ ਐਸਾ ਰੋਗ ਹੈ ਜੋ ਦੁਨੀਆ ਦੀ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਪ੍ਰੇਸ਼ਾਨੀ ਵਿੱਚ ਪਾ ਰਿਹਾ ਹੈ I ਇਸ ਰੋਗ ਵਿੱਚ ਭੋਜਨ ਨੂੰ ਪਚਾਉਣ ਵਾਲੀ ਅੱਗ ( ਤਾਕਤ ) ਘੱਟ ਜਾਂਦੀ ਹੈ ਜਿਸ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ਅਤੇ ਖਾਦਾ ਹੋਇਆ ਭੋਜਨ ਹਜ਼ਮ ਨਹੀਂ ਹੁੰਦਾ ਅਤੇ ਰੋਗੀ ਨੂੰ ਵਾਰ -ਵਾਰ ਦਸਤ ਦੀ ਸ਼ਕਾਇਤ ਹੁੰਦੀ ਹੈ I ਇਸ ਰੋਗ ਤੋਂ ਆਪਣੇ ਆਪ ਨੂੰ ਖਾਣ-ਪੀਣ ਦੇ ਢੰਗ ਵਿੱਚ ਸੁਧਾਰ ਕਰਕੇ ਬਚਾਇਆ ਜਾ ਸਕਦਾ ਹੈ I
ਆਯੂਰਵੈਦਿਕ ਅਨੁਸਾਰ ਸੰਗਰੈਣੀ ਰੋਗ ਮੁੱਖ ਤੋਰ ਤੇ ਤਿੰਨ ਪ੍ਰਕਾਰ ਦਾ ਹੁੰਦਾ ਹੈ I
1 . ਵਾਤਜ ਸੰਗਰੈਣੀ – ਵਾਈ -ਵਾਦੀ ਵਾਲਿਆਂ ਚੀਜਾਂ ਦਾ ਜਿਆਦਾ ਸੇਵਨ ਕਰਨ ਨਾਲ ਉਨ੍ਹਾਂ ਦਾ ਵਾਤ- ਦੋਸ਼ ਵਿਗੜ ਜਾਂਦਾ ਹੈ ਜਿਸ ਕਰਕੇ ਪਾਚਨ ਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਖਾਦੀ ਹੋਈ ਖੁਰਾਕ ਹਜ਼ਮ ਨਹੀਂ ਹੁੰਦੀ I

2 . ਪਿਤਜ ਸੰਗਰੈਣੀ – ਜੋ ਲੋਕ ਵਧੇਰੇ ਮਿਰਚ – ਮਸਾਲੇ ਵਾਲੇ ਭੋਜਨ ਵੱਧ ਖਾਂਦੇ ਹਨ ਅਤੇ ਗਰਮ ਤਾਸੀਰ ਵਾਲੀਆਂ ਚੀਜਾਂ ਦਾ ਸੇਵਨ ਜਿਆਦਾ ਕਰਦੇ ਹਨ ਉਨ੍ਹਾਂ ਵਿੱਚ ਪਿਤ ਦੋਸ਼ ਵਿਗੜ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਪੀਲੇ , ਨੀਲੇ ਅਤੇ ਪਤਲੇ-ਕੱਚੇ ਦਸਤ ਲੱਗ ਜਾਂਦੇ ਹਨ I
3 .ਕਫਜ਼ ਸੰਗਰੈਣੀ – ਜਿਹੜੇ ਵਿਅਕਤੀ ਚਿਕਨਾਈ ਵਾਲਿਆਂ ਵਸਤੂਆਂ , ਤਲੀਆਂ , ਭਾਰੀਆਂ ਅਤੇ ਠੰਡੀਆਂ ਚੀਜਾਂ ਦਾ ਸੇਵਨ ਜਿਆਦਾ ਕਰਦੇ ਹਨ ਅਤੇ ਫਿਰ ਜਿਆਦਾ ਸੌਂਦੇ ਹਨ ਅਜਿਹੇ ਰੋਗੀਆਂ ਨੂੰ ਦਸਤ ਦੇ ਨਾਲ ਨਾਲ ਆਂਵ ਆਉਣ ਦੀ ਸ਼ਕਾਇਤ ਵੀ ਹੋ ਜਾਂਦੀ ਹੈ I ਇਸ ਕਿਸਮ ਦੇ ਰੋਗੀਆਂ ਵਿੱਚ ਬਾਕੀ ਸੰਗਰੈਣੀਆਂ ਦੇ ਦੋਸ਼ ਵੀ ਪਾਏ ਜਾਂਦੇ ਹਨ I

ਸੰਗਰੈਣੀ ਰੋਗ ਹੋਣ ‘ਤੇ ਖਾਣ – ਯੋਗ ਪਦਾਰਥ :
1 . ਮੂੰਗ -ਮਸਰ ਦੀ ਦਾਲ ਦਾ ਪਾਣੀ
2 . ਗਾਂ ਦਾ ਦੁੱਧ , ਬੱਕਰੀ ਦਾ ਦੁੱਧ , ਦਹੀ , ਮੱਖਣ , ਲੱਸੀ , ਤਿੱਲ ਦਾ ਤੇਲ .
3 . ਕੇਲਾ , ਸਿੰਘਾੜਾ , ਅਨਾਰ ਅਤੇ ਸ਼ਹਿਦ .

ਸੰਗਰੈਣੀ ਰੋਗ ਹੋਣ ਤੇ ਕੀਤੇ ਜਾਣ ਵਾਲੇ ਪਰਹੇਜ਼ –
1 . ਆਟਾ ( ਕਣਕ ) ਜੌਂ , ਮੱਟਰ .
2 . ਸ਼ਰਾਬ ਅਤੇ ਸਿਗਰਟ ਨੋਸ਼ੀ .
3 . ਰਾਤ ਨੂੰ ਜਾਗਣਾ ਅਤੇ ਮਲ-ਮੂਤਰ ਦੇ ਵੇਗ ਨੂੰ ਰੋਕਣਾ .

ਸੰਗਰੈਣੀ ਰੋਗ ਲਈ ਘਰੇਲੂ ਇਲਾਜ਼ :
1 . ਹਿੰਗ , ਅਜਵੈਣ ਅਤੇ ਸੁੰਢ ਤਿੰਨੋ ਬਰਾਬਰ ਮਾਤਰਾ ਵਿੱਚ ਪੀਹ ਕੇ ਇੱਕ -ਇੱਕ ਚੱਮਚ ਸਵੇਰੇ ਅਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਲਵੋ I
2 . ਦਹੀ ਦੀ ਲੱਸੀ ਵਿੱਚ ਇੱਕ ਚੁੱਟਕੀ ਹਿੰਗ ਅਤੇ ਜੀਰਾ ਪਾ ਕੇ ਪੀਓ I
3 . ਹਰੜ ਦਾ ਚੂਰਨ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾਣੀ ਵਿੱਚ ਘੋਲ ਲਵੋ , ਸਵੇਰੇ ਸ਼ਾਮ ਪੀਣ ਨਾਲ ਕਬਜ਼ ਵਾਲੀ ਸੰਗਰੈਣੀ ਵਿੱਚ ਲਾਭ ਮਿਲੇਗਾ I
4 . ਅੱਦਰਕ , ਕਾਲੀ ਮਿਰਚ , ਤੁਲਸੀ ਅਤੇ ਲੌਂਗ ਦਾ ਕਾਹੜਾ ਪੀਣ ਨਾਲ ਵਾਤਜ ਸੰਗਰੈਣੀ ਵਿੱਚ ਬਹੁਤ ਲਾਭ ਹੁੰਦਾ ਹੈ I
5 . ਬੇਲਗਿਰੀ ਅਤੇ ਸੇਧਾ ਲੂਣ ਦਾ ਚੂਰਨ ਸਵੇਰੇ ਸ਼ਾਮ ਲੱਸੀ ਨਾਲ ਲਵੋ I
6 . 10 ਗ੍ਰਾਮ ਅਨਾਰਦਾਨਾ , 2 ਗ੍ਰਾਮ ਸੁੰਢ , 2 ਗ੍ਰਾਮ ਕਾਲੀ ਮਿਰਚ ਅਤੇ 10 ਗ੍ਰਾਮ ਮਿਸ਼ਰੀ ਦਾ ਚੂਰਨ ਬਣਾ ਲਵੋ ਅਤੇ ਸਵੇਰੇ – ਸ਼ਾਮ ਗਰਮ ਪਾਣੀ ਨਾਲ ਲਵੋ I
ਆਯੁਰਵੈਦਿਕ ਇਲਾਜ਼ :
ਆਯੁਰਵੈਦਿਕ ਵਿੱਚ ਇਸ ਦਾ ਸਫਲ ਇਲਾਜ਼ ਹੈ , ਸੰਗਰੈਣੀ ਅਸਾਧ ਰੋਗ ਨਹੀਂ ਹੈ ਅਤੇ ਇੱਹ ਰੋਗੀ ਦੀ ਸਥਿਤੀ ਅਨੁਸਾਰ ਇਲਾਜ਼ਯੋਗ ਹੈ , ਰੋਗ ਅਨੁਸਾਰ ਦਵਾਈ ਤਿਆਰ ਕੀਤੀ ਜਾ ਸਕਦੀ ਹੈ I ਜੇ ਰੋਗੀ ਦਵਾਈ ਲੈ ਕੇ ਪਰਹੇਜ਼ ਦਾ ਧਿਆਨ ਰੱਖੇ ਤਾਂ 1 – 2 ਮਹੀਨਿਆਂ ਵਿੱਚ ਰੋਗੀ ਚੰਗੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ I

ਡਾ.ਸਵਰਨਜੀਤ ਸਿੰਘ , ਮੋਬ . 8437454700 , 7888992047 ਸਵਰਨ ਆਯੁਰਵੇਦਾ