ਲੋਕਾਂ ਨੂੰ ਆਪਣੇ ਘਰਾਂ ਵਿੱਚ , ਆਂਗਣਵਾੜੀ ਸੈਂਟਰਾਂ, ਸਕੂਲਾਂ ਅਤੇ ਹੋਰ ਸਾਝੀਆਂ ਥਾਵਾਂ ਤੇ ਸਬਜੀਆਂ, ਫਲ ਤੇ ਹੋਰ ਲਾਭਕਾਰੀ ਬੂਟੇ ਲਗਾਉਣ ਲਈ ਜਾਗਰੂਕ ਕੀਤਾ

ਹਰੀਆਂ ਪੱਤੇਦਾਰ ਸਬਜੀਆਂ ਅਤੇ ਫਲਾਂ ਦੀ ਵਰਤੋਂ ਨਾਲ ਆਇਰਨ ਦੀ ਘਾਟ ਨੂੰ ਰੋਕਿਆ ਜਾ ਸਕਦਾ-ਜਗਮੋਹਨ ਕੋਰ।
ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਡਿਜੀਟਲ ਮਾਰਗਦਰਸ਼ਨ ਪ੍ਰੋਗਰਾਮ  ਤਹਿਤ ਬੱਚਿਆ ਦੀਆਂ ਗਤੀਵਿਧੀਆਂ ਕਰਵਾਉਣ ਲਈ ਸਿਲੇਬਸ ਹਰ ਰੋਜ ਭੇਜਿਆ ਜਾ ਰਿਹੈ।

 

ਨਿਊਜ਼ ਪੰਜਾਬ

ਸ੍ਰੀ ਅਨੰਦਪੁਰ ਸਾਹਿਬ 14 ਸਤੰਬਰ – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ 01 ਸਤੰਬਰ ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਦਿਵਸ ਮਨਾਇਆ ਜਾ ਰਿਹਾ ਹੈ। ਜਿਲ•ਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਨ ਕੋਰ ਦੇ ਨਿਗਰਾਨੀ ਹੇਠ ਐਕਸ਼ਨ ਪਲਾਨ ਮੁਤਾਬਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਪੋਸ਼ਣ ਵਾਟਿਕਾ ਦੋਰਾਨ ਨਿਊਟਰੀ ਗਾਰਡਨ ਸਬੰਧੀ ਪਿੰਡਾਂ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਘਰ ਦੀਆਂ ਛੱਤਾਂ ਤੇ ਘਰਾਂ ਦੇ ਵਿਹੜਿਆਂ ਵਿੱਚ, ਆਂਗਣਵਾੜੀ ਸੈਂਟਰਾਂ, ਸਕੂਲਾਂ ਅਤੇ ਹੋਰ ਸਾਝੀਆਂ ਥਾਵਾਂ ਤੇ ਸਬਜੀਆਂ, ਫਲ ਤੇ ਹੋਰ ਲਾਭਕਾਰੀ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਪੋਸ਼ਟਿਕ ਅਹਾਰਾ ਸਬੰਧੀ ਜਗਮੋਹਨ ਕੋਰ ਨੇ ਦੱਸਿਆ ਹੈ ਕਿ ਅਧੁਨਿਕ ਅਤੇ ਪਰੰਪਰਾਗਤ ਖਾਣਿਆ ਦੇ ਕੀ ਕੀ ਫਾਇਦੇ ਹਨ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਘਰਾਂ ਘਰਾਂ ਵਿਚ ਜਾ ਕੇ ਅਨੀਮਿਆਂ ਦੀ ਰੋਕਥਾਮ ਸਬੰਧੀ ਅਤੇ ਛੋਟੇ ਬੱਚਿਆਂ ਦੀ ਦੇਖ ਭਾਲ ਸਬੰਧੀ ਜਾਣਕਾਰੀ ਦੇ ਰਹੇ ਹਨ।
ਬਾਲ ਵਿਕਾਸ ਪ੍ਰੋਜੈਕਟ ਅਫਸਰ ਜਗਮੋਹਨ ਕੋਰ ਵਲੋਂ ਪਿੰਡ ਲੋਧੀਪੁਰ ਵਿਖੇ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਹੋਰ ਔਰਤਾਂ ਨੂੰ ਸੰਬੋਧਨ ਕਰਦੇ ਹੋਏ  ਦੱਸਿਆ ਗਿਆ ਕਿ ਆਇਰਨ ਨੂੰ ਸਰੀਰ ਵਿੱਚ ਜਜਬ ਕਰਨ ਲਈ ਵਿਟਾਮਿਨ ਸੀ ਦੀ ਜਰੂਰਤ ਹੁੰਦੀ ਹੈ, ਉਹਨਾਂ ਕਿਹਾ ਕਿ ਗਰਭਵੱਤੀ ਔਰਤਾਂ ਨੂੰ ਆਇਰਨ ਤੇ ਕੈਲਸ਼ੀਅਮ ਉਦੋਂ ਤੱਕ ਲੈਣਾ ਜਰੂਰੀ ਹੈ ਜਦੋਂ ਤੱਕ ਬੱਚਾ ਦੁੱਧ ਚੁੰਘਦਾ ਹੈ। ਉਹਨਾਂ ਕਿਹਾ ਕਿ ਪੇਟ ਵਿੱਚ ਕੀੜੇ ਹੋਣ ਦੀ ਹਾਲਤ ਵਿੱਚ ਖੂਨ ਬਣਨਾ ਬੰਦ ਹੋ ਜਾਂਦਾ ਹੈ ਇਸਲਈ ਸਰਕਾਰ ਵਲੋਂ ਆਂਗਣਵਾੜੀ ਸੈਂਟਰਾਂ ਵਿੱਚ ਹਰ ਛੇ ਮਹੀਨੇ ਬਾਅਦ ਬੱਚਿਆ ਅਤੇ ਕਿਸੋਰੀਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੀ ਸਪਲਾਈ ਕੀਤੀ ਜਾਂਦੀ ਹੈ। ਉਹਨਾਂ ਹੋਰ ਦੱਸਿਆ ਕਿ ਹਰੀਆਂ ਪੱਤੇਦਾਰ ਸਬਜੀਆਂ ਅਤੇ ਫਲਾਂ ਦੀ ਵਰਤੋਂ ਨਾਲ ਆਇਰਨ ਦੀ ਘਾਟ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਡਿਜੀਟਲ ਮਾਰਗਦਰਸ਼ਨ ਪ੍ਰੋਗਰਾਮ ਪੰਜਾਬ ਤਹਿਤ ਸੁਪਰਵਾਈਜ਼ਰਾਂ/ਆਂਗਣਵਾੜੀ ਵਰਕਰਾਂ ਰਾਹੀ ਮਾਪਿਆ ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਬੱਚਿਆ ਨੂੰ ਗਤੀਵਿਧੀਆਂ ਕਰਵਾਉਣ ਲਈ ਸਿਲੇਬਸ ਹਰ ਰੋਜ ਭੇਜਿਆ ਜਾ ਰਿਹਾ ਹੈ ਜਿਸ ਦੀ ਮਾਪੇ ਵੀਡੀਓ ਬਣਾ ਕੇ ਭੇਜ ਰਹੇ ਹਨ । ਉਹਨਾਂ ਵਲੋਂ ਆਂਗਣਵਾੜੀ ਵਰਕਰਾਂ ਨੂੰ ਇਸੇਤਰ•ਾਂ ਵਧੀਆਂ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸਾਰੇ ਆਂਗਣਵਾੜੀ ਵਰਕਰ  ਅਤੇ ਸੁਪਰਵਾਇਜ਼ਰ ਪਿੰਡਾ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਜਿਵੇ ਕਿ ਵਾਰ ਵਾਰ ਹੱਥ ਧੋਣਾ, ਮਾਸਿਕ ਪਾਉਣਾ, ਆਪਸੀ ਵਿੱਥ ਬਣਾਈ ਰੱਖਣਾ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੋਵਿਡ ਦੀ ਟੈਸਟਿੰਗ ਕਰਵਾਉਣ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ।