”ਅਕਾਲੀ ਦਲ ਪ੍ਰਧਾਨ ਅਸਲ ਵਪਾਰੀ ਹੈ ਜਿਸ ਦਾ ਹਿੱਤ ਹਮੇਸ਼ਾ ਵੱਧ ਤੋਂ ਵੱਧ ਵਪਾਰਾਂ ਵਿੱਚ ਹੀ ਰਿਹਾ ਹੈ” – ਕੈਪਟਨ ਅਮਰਿੰਦਰ ਸਿੰਘ
ਚੰਡੀਗੜ•, 29 ਫਰਵਰੀ (ਨਿਊਜ਼ ਪੰਜਾਬ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਸੁਖਬੀਰ ਬਾਦਲ ਦੀ ਉਨ•ਾਂ ਦੀ ਸਰਕਾਰ ਦੇ ਬਜਟ ‘ਤੇ ਪ੍ਰਤੀਕਿਰਿਆ ਨੂੰ ਅਨੋਖੀ ਤੇ ਤਰਕਹੀਣ ਦੱਸਦਿਆਂ ਕਿਹਾ ਕਿ ਅਸਲ ਵਿੱਚ ਉਸ ਕੋਲ ਆਲੋਚਨਾ ਕਰਨ ਲਈ ਕੋਈ ਅਸਲ ਕਾਰਨ ਨਹੀਂ ਸੀ ਜਿਸ ਕਾਰਨ ਉਸ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ। ਇਹ ਤਾਂ ਉਹ ਗੱਲ ਹੋਈ, ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ’।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ‘ਤੇ ਵਰ•ਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਉਸ ਨੂੰ ਬਜਟ ਦੀ ਆਲੋਚਨਾ ਕਰਨ ਲਈ ਕੋਈ ਵੀ ਅਸਲ ਕਾਰਨ ਨਹੀਂ ਲੱਭਿਆ ਜਿਸ ਕਾਰਨ ਸੁਖਬੀਰ ਦਾ ਹੁਣ ਤੱਕ ਦਾ ਇਕ ਹੋਰ ਵੱਡਾ ਹਾਸੋਹੀਣਾ ਬਿਆਨ ਸਾਹਮਣੇ ਆਇਆ।
ਸੁਖਬੀਰ ਵੱਲੋਂ ਉਨ•ਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਵਪਾਰੀ ਕਹਿਣ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਵਪਾਰੀ ਕੀ ਹੁੰਦਾ ਹੈ, ਇਸ ਦਾ ਇਲਮ ਨਹੀਂ ਹੈ ਜਾਂ ਫੇਰ ਉਹ ਅਜਿਹੇ ਖਿੱਚਵੇਂ ਸ਼ਬਦਾਂ ਦੀ ਵਰਤੋਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਬਾਦਲ ਪਰਿਵਾਰ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕੇਬਲ, ਹੋਟਲ, ਟਰਾਂਸਪੋਰਟ ਆਦਿ ਦੇ ਵੱਡੇ ਵਪਾਰ ਵਧਾਏ ਜਿਸ ਕਾਰਨ ਸੁਖਬੀਰ ਤੇ ਉਨ•ਾਂ ਦੇ ਵਾਰਸ ਸਹੀ ਮਾਅਨਿਆਂ ਵਿੱਚ ਵਪਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਤੰਗਦਿਲ ਵਪਾਰੀ ਵਾਂਗ ਸੁਖਬੀਰ ਵੀ ਆਪਣੇ ਵਪਾਰ ਦਾ ਹਿੱਸਾ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦਾ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਵਪਾਰਾਂ ਉਤੇ ਕਬਜ਼ਾ ਕਰਨ ਦੀ ਨੀਅਤ ਨੇ ਹੀ ਉਸ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ।
ਮੁੱਖ ਮੰਤਰੀ ਨੇ ਕਿਹਾ, ”ਜੇ ਸੁਖਬੀਰ ਨੇ ਅਜਿਹੇ ਖਿਆਲਾਂ ਜੋ ਹੁਣ ਮੇਰੇ ਕੰਮਾਂ ਵਿੱਚ ਦਿਖਾ ਰਿਹਾ ਹੈ, ਦਾ 10 ਫੀਸਦੀ ਦਾ ਹਿੱਸਾ ਵੀ ਆਪਣੀ ਸਰਕਾਰ ਸਮੇਂ ਲੋਕਾਂ ਦੀ ਭਲਾਈ ਵਿੱਚ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਕਹਾਣੀ ਹੋਰ ਹੁੰਦੀ।”