“ਊਧਵ ਠਾਕਰੇ,ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ੍ਹ ਤੇਰਾ ਘੁਮੰਡ ਟੁੱਟ ਜਾਵੇਗਾ। ਇਹ ਸਮੇਂ ਦਾ ਪਹੀਆ ਹੈ ” – ਕੰਗਨਾ ਨੇ ਕੀਤੀ ਗੁੱਸੇ ਭਰੀ ਵੀਡਿਓ ਜਾਰੀ
ਐਡਵੋਕੇਟ ਕਰਨਦੀਪ ਸਿੰਘ ਕੈਰੋਂ –
9 ਸਤੰਬਰ -ਮਾਨਯੋਗ ਹਾਈਕੋਰਟ ਦੇ ਆਰਡਰ ਆਉਣ ਤੋਂ ਪਹਿਲਾਂ ਹੀ ਬੀ ਐਮ ਸੀ ਦੇ ਮੁਲਾਜ਼ਮਾਂ ਨੇ ਪੁਲਿਸ ਦੀ ਮੌਜ਼ੂਦਗੀ ਵਿੱਚ ਕੰਗਨਾ ਰਣੌਤ ਦਾ ਦਫਤਰ “ਮਣੀਕਰਣਿਕਾ ਫਿਲਮਜ਼ ” ਤੋੜ ਚਲੇ ਗਏ I ਕੰਗਨਾ ਨੇ ਕਿਹਾ ਇੱਹ ਮੇਰਾ ਰਾਮ ਮੰਦਰ ਸੀ ,ਇੱਹ ਫਿਰ ਬਣੇਗਾ , ਉਸ ਨੇ ਦਫਤਰ ਵਿੱਚ ਕੀਤੀ ਭੰਨ-ਤੋੜ ਦੀ ਵੀਡਿਓ ਟਵੀਟਰ ਰਹੀ ਸ਼ੇਅਰ ਕੀਤੀ ਹੈ I
ਇਸ ਕਾਰਵਾਈ ਦੇ ਖਿਲਾਫ ਕੰਗਨਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਦਕਿ ਸੁਣਵਾਈ ਦੌਰਾਨ ਬੰਬੇ ਹਾਈ ਕੋਰਟ ਨੇ ਕੰਗਨਾ ਰਣੌਤ ਦੇ ਬੰਗਲੇ ਦੀ ਗੈਰ-ਕਾਨੂੰਨੀ ਉਸਾਰੀ ‘ਤੇ ਬੀ.ਐਮ.ਸੀ. ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਬਾਲੀਵੁੱਡ ਅਭਿਨੇਤਰੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਕਾਰਵਾਈ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ । ਇਸ ਮਾਮਲੇ ਦੀ ਸੁਣਵਾਈ ਕੱਲ੍ਹ ਦੁਪਹਿਰ 3 ਵਜੇ ਹੋਵੇਗੀ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੰਬਈ ਪਹੁੰਚ ਗਈ ਹੈ। ਸਖ਼ਤ ਸੁਰੱਖਿਆ ਦੇ ਵਿਚਕਾਰ ਉਸ ਨੂੰ ਮੁੰਬਈ ਹਵਾਈ ਅੱਡੇ ਤੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਖਾਰ ਸਥਿਤ ਆਪਣੇ ਘਰ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਸ਼ਿਵ ਸੈਨਾ ਦੇ ਕਾਰਕੁੰਨਾਂ ਨੇ ਵਿਰੋਧ ਵਿੱਚ ਨਾਹਰੇਬਾਜ਼ੀ ਕੀਤੀਅਤੇ ਕਾਲੇ ਝੰਡੇ ਲਹਿਰਾਏ ਹਨ ਜਦੋ ਕਿ ਕਰਨੀ ਸੈਨਾ ਦੇ ਕਾਰਕੁੰਨਾਂ ਨੇ ਕੰਗਨਾ ਦਾ ਸਮਰਥਨ ਕੀਤਾ ਹੈ।
#DeathOfDemocracy pic.twitter.com/Ts5GP9deOh
— Kangana Ranaut (@KanganaTeam) September 9, 2020
==================================ਕੰਗਨਾ ਨੇ ਵੀਡੀਓ ਵਿੱਚ ਕਿਹਾ, “ਊਧਵ ਠਾਕਰੇ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਫਿਲਮ ਮਾਫ਼ੀਆ ਦੇ ਨਾਲ ਮਿਲ ਕੇ ਮੇਰੇ ਘਰ ਨੂੰ ਤੋੜ ਕੇ ਮੇਰੇ ਤੋਂ ਬਹੁਤ ਵੱਡਾ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ੍ਹ ਤੇਰਾ ਘੁਮੰਡ ਟੁੱਟ ਜਾਵੇਗਾ। ਇਹ ਸਮੇਂ ਦਾ ਪਹੀਆ ਹੈ, ਯਾਦ ਰੱਖਣਾ, ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ‘ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਕਿਉਂਕਿ ਮੈਨੂੰ ਪਤਾ ਤਾ ਸੀ ਕਿ ਕਸ਼ਮੀਰੀ ਪੰਡਿਤਾਂ ਨਾਲ ਕੀ ਬੀਤੀ ਹੋਵੇਗੀ ਪਰ ਅੱਜ ਮੈ ਮਹਿਸੂਸ ਕੀਤਾ ਹੈ ? ‘
ਕੰਗਨਾ ਨੇ ਵੀਡੀਓ ਵਿੱਚ ਅੱਗੇ ਕਿਹਾ, “ਅੱਜ ਮੈਂ ਦੇਸ਼ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਕੇਵਲ ਅਯੁੱਧਿਆ ਬਾਰੇ ਹੀ ਨਹੀਂ ਸਗੋਂ ਕਸ਼ਮੀਰ ਬਾਰੇ ਵੀ ਇੱਕ ਫਿਲਮ ਬਣਾਵਾਂਗੀ । ਕਿਉਂਕਿ ਮੈਂ ਜਾਣਦੀ ਸੀ ਕਿ ਇਹ ਸਾਡੇ ਨਾਲ ਹੋਣਾ ਹੈ ਪਰ ਇਹ ਮੇਰੇ ਨਾਲ ਵਾਪਰਿਆ ਹੈ । ਇਸ ਦਾ ਕੋਈ ਅਰਥ ਹੈ, ਇਸ ਦਾ ਕੋਈ ਮਤਲਬ ਹੈ। ਊਧਵ ਠਾਕਰੇ ਇਹ ਮੇਰੇ ਨਾਲ ਵਾਪਰਿਆ ਜ਼ੁਲਮ ਅਤੇ ਦਹਿਸ਼ਤ ਹੈ, ਕਿਉਂਕਿ ਇਸ ਦਾ ਕੁਝ ਅਰਥ ਹੈ। ਜੈ ਹਿੰਦ, ਜੈ ਮਹਾਰਾਸ਼ਟਰ। ‘
तुमने जो किया अच्छा किया 🙂#DeathOfDemocracy pic.twitter.com/TBZiYytSEw
— Kangana Ranaut (@KanganaTeam) September 9, 2020