ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਅਤੇ ਅਧਿਕਾਰੀਆਂ ਨੇ ਦਫਤਰ ਘੇਰਿਆ – ਮੁਹਾਲੀ ਏਅਰ ਪੋਰਟ ਤੋਂ ਹੋਈ ਰਵਾਨਾ – ਟਕਰਾਅ ਵਧਣ ਦੀ ਸੰਭਾਵਨਾ-ਕੰਗਨਾ ਨੇ ‘ ਹਰਾਮਖੋਰ ਲੜਕੀ ‘ ਦਾ ਜਵਾਬ ਵੀਡਿਓ ‘ਚ ਦਿੱਤਾ – ਤੁਸੀਂ ਸੁਣੋ
ਨਿਊਜ਼ ਪੰਜਾਬ
ਮੁੰਬਈ , 9 ਸਤੰਬਰ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਮੁੰਬਈ ਪਹੁੰਚਣ ਵਾਲੀ ਹੈ। ਉਹ ਆਪਣੇ ਜੱਦੀ ਘਰ ਮੰਡੀ ਤੋਂ ਮੁਹਾਲੀ ਹਵਾਈ ਅੱਡੇ ਤੋਂ ਮੁੰਬਈ ਰਵਾਨਾ ਹੋ ਗਈ ਹੈ , ਉਸ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਦਫਤਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀ ਪਹੁੰਚ ਚੁਕੇ ਹਨ , ਸਮਝਿਆ ਜਾ ਰਿਹਾ ਕਿ ਉਹ ਕੋਈ ਵੱਡੀ ਕਾਰਵਾਈ ਕਰਨ ਵਾਲੇ ਹਨ I
ਅਭਿਨੇਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਜਾ ਰਹੀ ਹੈ। ਮੁੰਬਈ ਬਾਰੇ ਕੰਗਨਾ ਦੇ ਬਿਆਨ ਨੇ ਉਨ੍ਹਾਂ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਤਲਖੀ ਵਿੱਚ ਵਾਧਾ ਕੀਤਾ ਹੈ। ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਵੀ ਆਪਣੀ ਜੁਬਾਨੀ ਜੰਗ ਜਾਰੀ ਰੱਖ ਰਹੇ ਹਨ। ਸ਼ਿਵ ਸੈਨਾ ਨੇ ਮੁੰਬਈ ਦੀ ਤੁਲਨਾ ਪੀਓਕੇ ਨਾਲ ਕਰਨ ਦੇ ਦੋਸ਼ ਵਿਚ ਠਾਣੇ ਦੇ ਸ਼੍ਰੀਨਗਰ ਪੁਲਿਸ ਸਟੇਸ਼ਨ ਵਿਚ ਕੰਗਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਕੰਗਨਾ ਨੂੰ ਡਰਾਉਣ ਲਈ ਉਸ ਦੇ ਡਰੱਗ ਕਨੈਕਸ਼ਨ ਦੀ ਜਾਂਚ ਕਰਨ ਦਾ ਸ਼ੋਸ਼ਾ ਛੱਡਿਆ ਹੈ।
ਮੁੰਬਈ ਪਹੁੰਚਣ ਤੋਂ ਪਹਿਲਾਂ ਬੀ.ਐਮ.ਸੀ. ਨੇ ਕੰਗਨਾ ਰਣੌਤ ਦੇ ਪਾਲੀ ਹਿੱਲ, ਸਥਿਤ ਦਫ਼ਤਰ ਵਿਖੇ ਨੋਟਿਸ ਚਿਪਕਾ ਦਿੱਤਾ ਹੈ। ਕੰਗਨਾ ਨੇ ਇਕ ਟਵੀਟ ਵਿਚ ਕਿਹਾ ਕਿ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਗੁੰਡੇ ਮੇਰੇ ਦਫ਼ਤਰ ਪਹੁੰਚ ਗਏ ਹਨ ਅਤੇ ਇਸ ਨੂੰ ਢਾਹੁਣ ਦੀ ਤਿਆਰੀ ਕਰ ਰਹੇ ਹਨ।
संजय जी मुझे अभिव्यक्ति की पूरी आज़ादी है
मुझे अपने देश में कहीं भी जाने की आज़ादी है ।
मैं आज़ाद हूँ । pic.twitter.com/773n8XDESI— Kangana Ranaut (@KanganaTeam) September 6, 2020