ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ
ਨਿਊਜ਼ ਪੰਜਾਬ
– ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਲੁਧਿਆਣਾ, 6 ਸਤੰਬਰ – ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਲੁਧਿਆਣਾ ਵਿਖੇ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀ ਇਲਨਚੇਜੀਅਨ, ਉਪ ਮੰਡਲ ਮੈਜਿਸਟਰੇਟ ਸ੍ਰ ਅਮਰਿੰਦਰ ਸਿੰਘ ਮੱਲ੍ਹੀ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ 2 ਸਿੱਖ ਰੈਜੀਮੈਂਟ ਦੇ ਅਧਿਕਾਰੀ ਅਤੇ ਸੈਨਾ, ਨੇਵੀ ਅਤੇ ਏਅਰਫੋਰਸ ਦੇ ਕੁਝ ਚੋਣਵੇਂ ਰਿਟਾਇਰਡ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਦੱਸਿਆ ਕਿ ਦੇਸ਼ ਨੂੰ ਮਾਣ ਹੈ ਕਿ ਜਿਥੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦਿੱਤੀ ਉਥੇ ਹੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਈ ਫੌਜੀ ਯੋਧਿਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਉਹਨਾਂ ਕਿਹਾ ਕਿ ਦੇਸ਼ ਦਾ ਹਰ ਫੌਜੀ ਅਧਿਕਾਰੀ ਅਤੇ ਜਵਾਨ ਅੱਜ ਦੇਸ਼ ਦੇ ਇਸ ਅਜ਼ਾਦ ਰੁਤਬੇ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਸੰਕਲਪ ਹੈ।
ਚੀਨ ਅਤੇ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਹਿੱਸਿਆਂ ਉਤੇ ਸਮੇਂ ਸਮੇਂ ਉਤੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ ਜਿਹਨਾਂ ਇਲਾਕਿਆਂ ਉਤੇ ਵੀ ਇਹ ਗੁਆਂਢੀ ਮੁਲਕ ਦਾਅਵਾ ਕਰ ਰਹੇ ਹਨ, ਉਹ ਸਾਰੇ ਭਾਰਤ ਦੇ ਹੀ ਹਨ ਅਤੇ ਸਾਡਾ ਦੇਸ਼ ਆਪਣਾ ਇਕ ਇੰਚ ਇਲਾਕਾ ਵੀ ਕਿਸੇ ਹੋਰ ਦੇਸ਼ ਲਈ ਛੱਡ ਨਹੀਂ ਸਕਦਾ। ਉਹਨਾਂ ਕਿਹਾ ਕਿ ਭਾਰਤੀ ਫੌਜ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹਨ।
ਦੱਸਣਯੋਗ ਹੈ ਕਿ ਕਰਨਲ ਅਨੂਪ ਸਿੰਘ ਧਾਰਨੀ ਉਸ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੇ 1965 ਦੀ ਲੜਾਈ ਲੜੀ ਅਤੇ ਰਾਜਾ ਪਿਕੁਇਟ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਉਹਨਾਂ ਨੇ ਇਸ ਲੜ੍ਹਾਈ ਨਾਲ ਜੁੜੇ ਕਈ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਟਲ ਆਨਰ ਡੇਅ ਜਿੱਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਫੌਜੀ ਅਧਿਕਾਰੀਆਂ ਵਿੱਚ ਪ੍ਰਮੁੱਖ ਤੌਰ ਲੈਫਟੀਨੈਂਟ ਜਨਰਲ ਏ ਕੇ ਸ਼ਰਮਾ, ਬ੍ਰਿਗੇਡ ਸਤਿੰਦਰ ਸਿੰਘ (ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ), ਬ੍ਰਿਗੇਡ ਜੀ ਜੇ ਸਿੰਘ, ਕਰਨਲ ਟੀ ਐਸ ਕਾਲੜਾ, ਕਰਨਲ ਅਨੂਪ ਸਿੰਘ ਧਰਨੀ, ਕਰਨਲ ਐਚ ਐਸ ਕਾਹਲੋਂ, ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਮਾਂਗਟ, ਕਮਾਂਡਰ ਬਲਜਿੰਦਰ ਵਿਰਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਦੇ ਓ.ਐਸ.ਐਡੀ. ਸ੍ਰੀ ਕਰਨਵੀਰ ਸਿੰਘ

ਸ਼ਾਮਲ ਸਨ।