ਭਾਰਤੀ ਰੇਲਵੇ 12 ਸਤੰਬਰ ਤੋਂ 80 ਨਵੀਆਂ ਟਰੇਨਾਂ ਚਲਾਵੇਗਾ
ਨਿਊਜ਼ ਪੰਜਾਬ
ਨਵੀ ਦਿੱਲੀ , 5 ਸਤੰਬਰ – ਭਾਰਤੀ ਰੇਲਵੇ 12 ਸਤੰਬਰ ਤੋਂ 80 ਨਵੀਆਂ ਟਰੇਨਾਂ ਚਲਾਵੇਗਾ । ਇਸ ਦੇ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟਰੇਨਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਰਹੀ ਹੈ ।
ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਨੇ ਕਿਹਾ, “80 ਨਵੀਆਂ ਵਿਸ਼ੇਸ਼ ਟਰੇਨਾਂ ਜਾਂ 40 ਜੋੜੇ ਟਰੇਨਾਂ 12 ਸਤੰਬਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਲਈ ਰਾਖਵਾਂਕਰਨ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਇਹ ਟਰੇਨਾਂ ਪਹਿਲਾਂ ਤੋਂ ਚੱਲ ਰਹੀਆਂ 230 ਟਰੇਨਾਂ ਤੋਂ ਇਲਾਵਾ ਹੋਣਗੀਆਂ। ਯਾਦਵ ਨੇ ਕਿਹਾ ਕਿ ਰੇਲਵੇ ਇਸ ਸਮੇਂ ਚੱਲ ਰਹੀਆਂ ਸਾਰੀਆਂ ਟਰੇਨਾਂ ਦੀ ਨਿਗਰਾਨੀ ਕਰੇਗਾ ਅਤੇ ਇਹ ਪਤਾ ਕਰੇਗਾ ਕਿ ਕਿਹੜੀਆਂ ਟਰੇਨਾਂ ਦੀ ਲੰਬੀ ਉਡੀਕ ਸੂਚੀ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ, “ਜਦੋਂ ਵੀ ਕਿਸੇ ਵਿਸ਼ੇਸ਼ ਰੇਲ ਗੱਡੀ ਦੀ ਲੋੜ ਪੈਂਦੀ ਹੈ, ਜਿੱਥੇ ਵੀ ਉਡੀਕ ਸੂਚੀ ਲੰਬੀ ਹੋਵੇ, ਅਸੀਂ ਚਲ ਰਹੀ ਰੇਲ ਗੱਡੀ ਦੇ ਬਾਅਦ ਇੱਕ ਵੱਖਰੀ ਟਰੇਨ ਵੀ ਚਲਾਵਾਂਗੇ ਤਾਂ ਜੋ ਯਾਤਰੀ ਇਸ ਵਿੱਚ ਸਫਰ ਕਰ ਸਕਣ। ਯਾਦਵ ਨੇ ਇਹ ਵੀ ਕਿਹਾ ਕਿ ਰੇਲਵੇ ਰਾਜਾਂ ਤੋਂ ਪ੍ਰੀਖਿਆ ਜਾਂ ਕਿਸੇ ਹੋਰ ਮਕਸਦ ਲਈ ਬੇਨਤੀਆਂ ਪ੍ਰਾਪਤ ਕਰਨ ‘ਤੇ ਰੇਲ ਗੱਡੀਆਂ ਚਲਾਵੇਗਾ।